Home » ਦੀਵਾਲੀ ਦੇ ਬਾਅਦ ਪੂਰਾ ਉੱਤਰ ਭਾਰਤ ਜ਼ਹਿਰੀਲੀ ਹਵਾ ਦੀ ਲਪੇਟ ’ਚ, ਕਈ ਥਾਵਾਂ ’ਤੇ ਦੁੱਗਣਾ ਹੋਇਆ ਪ੍ਰਦੂਸ਼ਣ ਦਾ ਪੱਧਰ…
Home Page News India India News

ਦੀਵਾਲੀ ਦੇ ਬਾਅਦ ਪੂਰਾ ਉੱਤਰ ਭਾਰਤ ਜ਼ਹਿਰੀਲੀ ਹਵਾ ਦੀ ਲਪੇਟ ’ਚ, ਕਈ ਥਾਵਾਂ ’ਤੇ ਦੁੱਗਣਾ ਹੋਇਆ ਪ੍ਰਦੂਸ਼ਣ ਦਾ ਪੱਧਰ…

Spread the news


ਦੀਵਾਲੀ ’ਤੇ ਹੋਈ ਆਤਿਸ਼ਬਾਜ਼ੀ ਦੇ ਕਾਰਨ ਪੂਰਾ ਉੱਤਰ ਭਾਰਤ ਜ਼ਹਿਰੀਲੀ ਹਵਾ ਦੇ ਲਪੇਟ ’ਚ ਹੈ। ਪ੍ਰਦੂਸ਼ਣ ਦਾ ਪੱਧਰ ਲਗਪਗ ਦੁੱਗਣਾ ਹੋਣ ਦੇ ਕਾਰਨ ਕਈ ਥਾਵਾਂ ’ਤੇ ਏਅਰ ਕੁਆਲਿਟੀ ਇੰਡੈਕਸ ਯੰਤਰਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਹੈ। ਹਾਲਤ ਇਹ ਹੈ ਕਿ ਲੋਕਾਂ ਦਾ ਸਾਹ ਲੈਣਾ ਮੁਸ਼ਕਲ ਹੋ ਰਿਹਾ ਹੈ। ਦਿਲ ਤੇ ਸਾਹ ਦੇ ਰੋਗੀਆਂ ਦੀ ਪਰੇਸ਼ਾਨੀ ਵੱਧ ਗਈ ਹੈ। ਬੱਚਿਆਂ ਤੇ ਬਜ਼ੁਰਗਾਂ ਨੂੰ ਸਿਹਤ ਸਬੰਧਤ ਦਿੱਕਤਾ ਆ ਰਹੀਆਂ ਹਨ ਤੇ ਵੱਡੀ ਗਿਣਤੀ ’ਚ ਲੋਕ ਹਸਪਤਾਲਾਂ ’ਚ ਪਹੁੰਚ ਰਹੇ ਹਨ।ਐੱਨਸੀਆਰ ਨਾਲ ਜੁੜੇ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਤੇ ਨੋਇਡਾ ਸ਼ਹਿਰ ’ਚ ਸਾਹ ਲੈਣਾ ਮੁਸ਼ਕਲ ਹੈ। ਤਸੱਲੀ ਦੀ ਗੱਲ ਇਹ ਹੈ ਕਿ ਲਖਨਊ, ਪ੍ਰਯਾਗਰਾਜ ਤੇ ਬਰੇਲੀ ਵਰਗੇ ਸ਼ਹਿਰਾਂ ’ਚ ਹਵਾ ਦੀ ਗੁਣਵੱਤਾ ’ਤੇ ਕੰਟਰੋਲ ਬਣਿਆ ਰਿਹਾ। ਸੂਬਾਈ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਕੜਿਆਂ ਦੇ ਮੁਤਾਬਕ, ਗਾਜ਼ੀਆਬਾਦ ਤੇ ਨੋਇਡਾ ਸ਼ਹਿਰ ਦਾ ਏਕਿਆਈ 300 ਦੇ ਪਾਰ ਪਹੁੰਚ ਗਿਆ ਹੈ ਜਿਹੜਾ ਬਹੁਤ ਖਰਾਬ ਸ਼੍ਰੇਣੀ ’ਚ ਆਉਂਦਾ ਹੈ।ਇੱਥੇ ਦੀਵਾਲੀ ਦੇ ਬਾਅਦ ਵੀ ਹਵਾ ਕਾਫ਼ੀ ਜ਼ਹਿਰੀਲੀ ਹੈ। ਮੇਰਠ ਸ਼ਹਿਰ ਦਾ ਏਕਿਊਆਈ 260, ਗਾਜ਼ੀਆਬਾਦ ਦਾ 316 ਤੇ ਨੋਇਡਾ 325 ਦਰਜ ਹੋਇਆ ਹੈ। ਵਾਰਾਨਸੀ ’ਚ ਏਕਿਊਆਈ ਪਿਛਲੇ ਸਾਲ ਤੋਂ ਥੋੜ੍ਹਾ ਜ਼ਿਆਦਾ 118 ਰਿਹਾ ਹੈ। ਸਾਲ 2024 ’ਚ 80 ਤੇ 2023 ’ਚ 108 ਰਿਹਾ ਸੀ। ਬਰੇਲੀ ਦਾ ਏਕਿਊਆਈ ਪੂਰੇ ਸੂਬੇ ’ਚ ਸਭ ਤੋਂ ਘੱਟ ਰਿਹਾ ਹੈ। ਇੱਥੇ ਇਸ ਵਾਰੀ ਏਕਿਊਆਈ 89 ਰਿਹਾ ਜਦਕਿ ਸਾਲ 2024 ’ਚ 90 ਤੇ ਸਾਲ 2023 ’ਚ 91 ਅੰਕ ਦਾ ਅੰਕੜਾ ਸੀ। ਬਿਹਾਰ ’ਚ ਪਟਨਾ ਦਾ ਏਕਿਊਆਈ 133 ਸੀ। ਦੀਵਾਲੀ ਤੋਂ ਇਕ ਦਿਨ ਬਾਅਦ ਪਟਨਾ, ਗਯਾਜੀ, ਦਰਭੰਗਾ, ਭਾਗਲਪੁਰ, ਹਾਜੀਪੁਰ, ਮੁਜ਼ੱਫਰਪੁਰ ’ਚ ਏਕਿਊਆਈ 150-300 ਦੇ ਵਿਚ ਸੀ। ਜਦਕਿ ਬੁੱਧਵਾਰ ਨੂੰ ਪਟਨਾ ਦੇ ਏਕਿਊਆਈ ’ਚ ਕਮੀ ਆਈ ਤੇ ਇਹ 190 ਦਰਜ ਕੀਤਾ ਗਿਆ। ਪਿਛਥਲੇ ਸਾਲ ਦੀਵਾਲੀ ’ਤੇ ਪਟਨਾ ਦਾ ਏਕਿਊਆਈ 230 ਸੀ।

ਹਿਮਾਚਲ ਪ੍ਰਦੇਸ਼ ’ਚ ਵੀ ਸਥਿਤੀ ਖਰਾਬ ਹੀ ਹੈ। ਸੂਬਾਈ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਹਵਾ ਗੁਣਵੱਤਾ ਨਿਗਰਾਨੀ ਰਿਪੋਰਟ ਦੇ ਮੁਤਾਬਕ, ਦੀਵਾਲੀ ਤੋਂ ਪਹਿਲਾਂ ਤੱਕ ਏਕਿਊਆਈ 67 ਸੀ, ਜਿਹੜਾ ਦੀਵਾਲੀ ਦੇ ਦਿਨ 99 ਪਹੁੰਚ ਗਿਆ। ਸਨਅਤੀ ਸ਼ਹਿਰ ਬੱਦੀ ’ਚ ਪਹਿਲਾਂ 138 ਤੇ ਬਾਅਦ ’ਚ 167 ਰਿਹਾ। ਸ਼ਿਮਲਾ ’ਚ ਹਵਾ ਕੁਝ ਸਾਫ਼ ਰਹੀ। ਇੱਥੇ ਦੀਵਾਲੀ ਤੋਂ ਪਹਿਲਾਂ ਏਕਿਊਆਈ 33 ਸੀ, ਜਿਹੜਾ ਵੱਧ ਕੇ 57 ਹੋ ਗਿਆ। ਚੰਡੀਗੜ੍ਹ ’ਚ ਦੀਵਾਲੀ ਤੋਂ ਪਹਿਲਾਂ ਏਕਿਊਆਈ 120 ਤੋਂ ਹੇਠਾਂ ਰਿਹਾ, ਪਰ ਆਤਿਸ਼ਬਾਜ਼ੀ ਕਾਰਨ 318 ਤੱਕ ਪਹੁੰਚ ਗਿਆ। ਉੱਤਰਾਖੰਡ ਦੇ ਜ਼ਿਆਦਾਤਰ ਸ਼ਹਿਰਾਂ ’ਚ ਏਕਿਊਆਈ ਮੱਧਮ ਤੋਂ ਤਸੱਲੀਬਖਸ਼ ਸ਼੍ਰੇਣੀ ’ਚ ਰਿਹਾ ਹੈ। ਜੰਮੂ ’ਚ ਆਮਤੌਰ ’ਤੇ ਏਕਿਊਆਈ 100 ਦੇ ਆਸਪਾਸ ਰਹਿੰਦਾ ਹੈ ਜਿਹੜਾ ਦੀਵਾਲੀ ਦੇ ਬਾਅਦ 196 ਤੱਕ ਪਹੁੰਚ ਗਿਆ।

ਮੱਧ ਪ੍ਰਦੇਸ਼ ’ਚ ਗਵਾਲੀਅਰ ਤੇ ਜਬਲਪੁਰ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਰਹੇ

ਮੱਧ ਪ੍ਰਦੇਸ਼ ’ਚ ਗਵਾਲੀਅਰ ਤੇ ਜਬਲਪੁਰ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਬਣੇ, ਜਦਕਿ ਭੋਪਾਲ ਤੇ ਇੰਦੌਰ ਦੀ ਹਵਾ ਵੀ ਜ਼ਹਿਰੀਲੀ ਹੋ ਗਈ। ਰਾਤ ਨੌ ਵਜੇ ਤੋਂ ਸਵੇਰੇ ਚਾਰ ਵਜੇ ਤੱਕ ਇਨ੍ਹਾਂ ਸ਼ਹਿਰਾਂ ’ਚ ਲੋਕਾਂ ਨੂੰ ਬਾਰੂਦੀ ਧੁੰਏਂ ’ਚ ਸਾਹ ਲੈਣਾ ਮੁਸ਼ਕਲ ਹੋ ਗਿਆ। ਗਵਾਲੀਅਰ ਦੇ ਡੀਡੀ ਨਗਰ ’ਚ ਔਸਤ ਏਕਿਊਆਈ 364 ਦਰਜ ਕੀਤਾ ਗਿਆ, ਜਦਕਿ ਜਬਲਪੁਰ ਦੇ ਗੁਪਤੇਸ਼ਵਰ ’ਚ ਵੀ ਇਹੀ ਸਥਿਤੀ ਰਹੀ। ਇੰਦੌਰ ’ਚ ਏਕਿਊਆਈ 362 ਰਿਹਾ। ਸਾਗਰ ’ਚ ਔਸਤ ਏਕਿਊਆਈ 341 ਰਿਹਾ, ਜਿਹੜਾ ਹੈਰਾਨ ਕਰਨ ਵਾਲਾ ਹੈ। ਭੋਪਾਲ ’ਚ ਪਟਾਕਿਆਂ ਕਾਰਨ ਹਵਾ ਦੀ ਗੁਣਵੱਤਾ ’ਚ ਤੇਜ਼ੀ ਨਾਲ ਗਿਰਾਵਟ ਆਈ, ਜਿੱਥੇ ਏਕਿਊਆਈ 355 ਤੋਂ ਸ਼ੁਰੂ ਹੋ ਕੇ 761 ਤੱਕ ਪਹੁੰਚਿਆ। ਰਾਜਸਥਾਨ ਦੇ ਭਿਵਾੜੀ ਦੇਸ਼ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ’ਚ ਸ਼ਾਮਲ ਰਿਹਾ ਹੈ। ਇੱਥੇ ਏਕਿਊਆਈ ਦਾ ਪੱਧਰ 338 ਰਿਹਾ ਹੈ। ਕੋਲਕਾਤਾ ਤੇ ਹਾਵੜਾ ਸ਼ਹਿਰ ’ਚ ਬੁੱਧਵਾਰ ਸਵੇਰੇ ਹਵਾ ਦੀ ਗੁਣਵੱਤਾ ਖਰਾਬ ਰਹੀ। ਬੰਗਾਲ ’ਚ ਹਾਵੜਾ ਦੇ ਬੇਲੂਰ ’ਚ ਹਵਾ ਗੁਣਵੱਤਾ ਸੂਚਕਾਂਕ 213 ਸੀ।

ਦੀਵਾਲੀ ਤੋਂ ਇਕ ਦਿਨ ਪਹਿਲਾਂ ਤੇ ਇਕ ਦਿਨ ਬਾਅਦ ਦਾ ਏਕਿਊਆਈ ਦਾ ਪੱਧਰ

ਅੰਮਿ੍ਰਤਸਰ 66- 500

ਜਲੰਧਰ 133- 500

ਦੇਹਰਾਦੂਨ 64-124

ਚੰਡੀਗੜ੍ਹ 120-318

ਬੱਦੀ 138-167

ਸ਼ਿਮਲਾ 33-57

ਪਟਨਾ 133-190