Home » ਐਸ਼ਬਰਟਨ ‘ਚ ਕਾਰ ਅਤੇ ਮੋਟਰਸਾਈਕਲ ਵਿਚਕਾਰ ਵਾਪਰਿਆ ਹਾਦਸਾ,ਮੋਟਰਸਾਈਕਲ ਸਵਾਰ ਦੀ ਮੌਕੇ ‘ਤੇ ਹੋਈ ਮੌ.ਤ
Home Page News New Zealand Local News NewZealand

ਐਸ਼ਬਰਟਨ ‘ਚ ਕਾਰ ਅਤੇ ਮੋਟਰਸਾਈਕਲ ਵਿਚਕਾਰ ਵਾਪਰਿਆ ਹਾਦਸਾ,ਮੋਟਰਸਾਈਕਲ ਸਵਾਰ ਦੀ ਮੌਕੇ ‘ਤੇ ਹੋਈ ਮੌ.ਤ

Spread the news

ਆਕਲੈਂਡ(ਬਲਜਿੰਦਰ ਰੰਧਾਵਾ) ਐਸ਼ਬਰਟਨ ਵਿੱਚ ਇੱਕ ਕਾਰ ਨਾਲ ਹੋਈ ਟੱਕਰ ਤੋਂ ਬਾਅਦ ਇੱਕ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ ਹੈ।ਕੱਲ ਸ਼ਾਮ 6 ਵਜੇ ਦੇ ਕਰੀਬ ਹਿੰਡਸ ਅਰੁੰਡੇਲ ਰੋਡ ਅਤੇ ਗਿਲਜ਼ ਰੋਡ ਦੇ ਚੌਰਾਹੇ ‘ਤੇ ਹੋਏ ਹਾਦਸੇ ਲਈ ਪੁਲਿਸ ਨੂੰ ਬੁਲਾਇਆ ਗਿਆ।ਮੋਟਰਸਾਈਕਲ ਸਵਾਰ ਘਟਨਾ ਸਥਾਨ ‘ਤੇ ਮ੍ਰਿਤਕ ਪਾਇਆ ਗਿਆ।ਹਾਦਸੇ ਤੋ ਬਾਅਦ ਪੁਲਿਸ ਨੇ ਸੜਕ ਜਾਂਚ ਲਈ ਸੜਕ ਨੂੰ ਬੰਦ ਕਰ ਦਿੱਤਾ ਸੀ ਜਿਸ ਨੂੰ ਬਾਅਦ ਵਿੱਚ ਆਵਾਜਾਈ ਲਈ ਖੋਲ੍ਹ ਦਿੱਤਾ ਗਿਆ।