ਆਕਲੈਂਡ(ਬਲਜਿੰਦਰ ਰੰਧਾਵਾ) ਸੋਮਵਾਰ ਰਾਤ ਨੂੰ ਵਾਈਉਕੂ ‘ਚ ਇੱਕ ਕਾਰੋਬਾਰ ‘ਤੇ ਲੱਗੀ ਵੱਡੀ ਅੱਗ ਤੋਂ ਬਾਅਦ ਇੱਕ ਵਿਅਕਤੀ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।ਪੁਲਿਸ ਨੇ ਕੱਲ੍ਹ ਘਟਨਾ ਸਥਾਨ ਦੀ ਜਾਂਚ ਸਮੇਂ ਅੱਗ ਨੂੰ ਸ਼ੱਕੀ ਮੰਨਿਆ ਗਿਆ ਸੀ।
ਕਾਉਂਟੀਜ਼ ਮੈਨੂਕਾਊ ਸੀਆਈਬੀ ਦੇ ਕਾਰਜਕਾਰੀ ਡਿਟੈਕਟਿਵ ਇੰਸਪੈਕਟਰ ਕ੍ਰਿਸ ਰੌਬਸਨ ਦਾ ਕਹਿਣਾ ਹੈ ਕਿ ਕੱਲ੍ਹ ਰਾਤ ਵਾਈਉਕੂ ਖੇਤਰ ਵਿੱਚ ਇੱਕ ਸਰਚ ਵਾਰੰਟ ਲਾਗੂ ਕੀਤਾ ਗਿਆ ਸੀ।ਇੱਕ 30 ਸਾਲਾ ਸਥਾਨਕ ਵਿਅਕਤੀ ਨੂੰ ਜਾਇਦਾਦ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਸ ‘ਤੇ ਅੱਗ ਲਗਾਉਣ ਦਾ ਦੋਸ਼ ਲਗਾਇਆ ਗਿਆ ਹੈ।ਗ੍ਰਿਫ਼ਤਾਰ ਵਿਅਕਤੀ ਨੂੰ ਅੱਜ ਪੁੱਕੀਕੁਹੀ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਹੈ।ਅੱਗ ਕਾਰਨ ਕਾਰੋਬਾਰ ਦਾ ਭਾਰੀ ਨੁਕਸਾਨ ਹੋਇਆ ਹੈ।
Waiuku ‘ਚ ਇੱਕ ਕਾਰੋਬਾਰ ‘ਤੇ ਲੱਗੀ ਭਿਆਨਕ ਅੱਗ ਮਾਮਲੇ ‘ਚ ਇੱਕ ਵਿਅਕਤੀ ਗ੍ਰਿਫ਼ਤਾਰ…..












