ਆਕਲੈਂਡ(ਬਲਜਿੰਦਰ ਰੰਧਾਵਾ)ਬੀਤੇ ਦਿਨ ਹੈਂਡਰਸਨ ਵਿੱਚ ਇੱਕ ਵਿਅਕਤੀ ਦੀ ਚਾਕੂ ਮਾਰੇ ਜਾਣ ਦੇ ਮਾਮਲੇ ‘ਚ ਦੋਸ਼ੀ ਵਿਅਕਤੀ ਨੇ ਆਪਣੇ ਆਪ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ।
ਵਾਈਟਮਾਟਾ ਸੀਆਈਬੀ ਦੇ ਡਿਟੈਕਟਿਵ ਸੀਨੀਅਰ ਸਾਰਜੈਂਟ ਮੇਗਨ ਗੋਲਡੀ ਨੇ ਕਿਹਾ ਕਿ ਪੀੜਤ ਕੱਲ੍ਹ ਦੁਪਹਿਰ 2.40 ਵਜੇ ਐਡਸੇਲ ਸਟ੍ਰੀਟ ਤੋਂ ਗੰਭੀਰ ਸੱਟਾਂ ਨਾਲ ਮਿਲਿਆ ਸੀ।ਗੋਲਡੀ ਨੇ ਕਿਹਾ ਕਿ ਕਥਿਤ ਚਾਕੂ ਮਾਰਨ ਵਾਲਾ ਵਿਅਕਤੀ ਪੀੜਤ ਨੂੰ ਜਾਣਦਾ ਸੀ ਅਤੇ ਉਸਨੇ ਕੱਲ੍ਹ ਰਾਤ ਹੈਂਡਰਸਨ ਪੁਲਿਸ ਸਟੇਸ਼ਨ ਦੇ ਫਰੰਟ ਡੈਸਕ ‘ਤੇ ਆਪਣੇ ਆਪ ਨੂੰ ਆਤਮ ਸਮਰਪਣ ਕਰ ਦਿੱਤਾ।
ਪੁਲਿਸ ਨੇ 45 ਸਾਲਾ ਵਿਅਕਤੀ ‘ਤੇ ਗੰਭੀਰ ਸਰੀਰਕ ਨੁਕਸਾਨ ਪਹੁੰਚਾਉਣ ਦੇ ਇਰਾਦੇ ਨਾਲ ਜ਼ਖਮੀ ਕਰਨ ਦਾ ਦੋਸ਼ ਲਗਾਇਆ ਹੈ।ਪੀੜਤ ਵਿਅਕਤੀ ਆਕਲੈਂਡ ਸਿਟੀ ਹਸਪਤਾਲ ਵਿੱਚ ਜੇਰੇ ਇਲਾਜ ਹੈ।
ਹੈਂਡਰਸਨ ‘ਚ ਇੱਕ ਵਿਅਕਤੀ ਚਾ+ਕੂ ਮਾਰ ਜ਼ਖਮੀ ਕਰਨ ਵਾਲੇ ਨੇ ਪੁਲਿਸ ਅੱਗੇ ਕੀਤਾ ਆਤਮ ਸਮਰਪਣ..,












