ਹਾਂਗਕਾਂਗ ਦੇ ਇੱਕ ਹਾਊਸਿੰਗ ਕੰਪਲੈਕਸ ਵਿੱਚ ਇੱਕ ਉੱਚੀ-ਮੰਜ਼ਿਲਾ ਅਪਾਰਟਮੈਂਟ ਇਮਾਰਤ ਵਿੱਚ ਅੱਗ ਲੱਗ ਗਈ, ਜਿਸ ਵਿੱਚ 36 ਲੋਕਾਂ ਦੀ ਮੌਤ ਹੋ ਜਾਣ ਅਤੇ 200 ਤੋਂ ਵੱਧ ਲੋਕਾਂ ਦੇ ਲਾਪਤਾ ਦੀ ਮੰਦਭਾਗੀ ਖ਼ਬਰ ਹੈ।
ਹਾਊਸਿੰਗ ਕੰਪਲੈਕਸ ਵਿੱਚ 2,000 ਅਪਾਰਟਮੈਂਟ
ਰਿਕਾਰਡ ਦਰਸਾਉਂਦੇ ਹਨ ਕਿ ਹਾਊਸਿੰਗ ਕੰਪਲੈਕਸ ਵਿੱਚ ਅੱਠ ਬਲਾਕ ਸਨ ਜਿਨ੍ਹਾਂ ਵਿੱਚ ਲਗਭਗ 2,000 ਅਪਾਰਟਮੈਂਟ ਸਨ ਜਿਨ੍ਹਾਂ ਵਿੱਚ ਲਗਭਗ 4,800 ਲੋਕ ਰਹਿੰਦੇ ਸਨ। ਭਿਆਨਕ ਅੱਗ ਦੀਆਂ ਲਪਟਾਂ ਅਤੇ ਸੰਘਣਾ ਧੂੰਆਂ ਤੇਜ਼ੀ ਨਾਲ ਹਾਊਸਿੰਗ ਕੰਪਲੈਕਸ ਦੇ ਬਾਹਰ ਬਣੇ ਬਾਂਸ ਦੇ ਸਕੈਫੋਲਡਿੰਗ ਅਤੇ ਉਸਾਰੀ ਦੇ ਜਾਲਾਂ ਉੱਤੇ ਫੈਲ ਗਿਆ।ਘਟਨਾ ਵਾਲੀ ਥਾਂ ਤੋਂ ਮਿਲੀ ਵੀਡੀਓ ਵਿੱਚ ਕਈ ਇਮਾਰਤਾਂ ਇੱਕ ਦੂਜੇ ਦੇ ਨੇੜੇ ਸੜ ਰਹੀਆਂ ਦਿਖਾਈ ਦੇ ਰਹੀਆਂ ਸਨ, ਰਾਤ ਪੈਣ ਦੇ ਨਾਲ ਹੀ ਕਈ ਅਪਾਰਟਮੈਂਟਾਂ ਦੀਆਂ ਖਿੜਕੀਆਂ ਵਿੱਚੋਂ ਅੱਗ ਦੀਆਂ ਲਪਟਾਂ ਅਤੇ ਧੂੰਆਂ ਨਿਕਲ ਰਿਹਾ ਸੀ। ਫਾਇਰਫਾਈਟਰਜ਼ ਉੱਪਰੋਂ ਟਰੱਕਾਂ ਤੋਂ ਭਿਆਨਕ ਅੱਗ ਦੀਆਂ ਲਪਟਾਂ ‘ਤੇ ਪਾਣੀ ਪਾ ਰਹੇ ਸਨ।













