ਆਕਲੈਂਡ(ਬਲਜਿੰਦਰ ਰੰਧਾਵਾ) ਆਕਲੈਂਡ ਦੇ ਗ੍ਰਾਫਟਨ ਉਪਨਗਰ ਵਿੱਚ ਕਾਰ ਦੇ ਇੱਕ ਘਰ ਨਾਲ ਟਕਰਾਉਣ ਤੋਂ ਬਾਅਦ ਇੱਕ ਵਿਅਕਤੀ ਨੂੰ ਦਰਮਿਆਨੀ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਹੈ।ਸੀਫੀਲਡ ਵਿਊ ਰੋਡ ‘ਤੇ ਹੋਏ ਇਸ ਹਾਦਸੇ ਦੀ ਸੂਚਨਾ ਸ਼ੁੱਕਰਵਾਰ ਸਵੇਰੇ 7.30 ਵਜੇ ਤੋਂ ਬਾਅਦ ਪੁਲਿਸ ਨੂੰ ਦਿੱਤੀ ਗਈ।
ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਜ਼ਖਮੀ ਵਿਅਕਤੀ ਗੱਡੀ ਦਾ ਡਰਾਈਵਰ ਸੀ ਜਾਂ ਘਰ ਵਿੱਚ ਰਹਿਣ ਵਾਲਾ।ਹਾਦਸੇ ਦੇ ਕਾਰਨਾਂ ਬਾਰੇ ਪੁਲਿਸ ਪੁੱਛਗਿੱਛ ਜਾਰੀ ਹੈ।
ਸਵੇਰ-ਸਾਰ ਆਕਲੈਂਡ ‘ਚ ਇੱਕ ਘਰ ਨਾਲ ਜਾ ਟਕਰਾਈ ਕਾਰ,ਇੱਕ ਵਿਅਕਤੀ ਹੋਇਆ ਜ਼ਖਮੀ….












