Home » ਆਕਲੈਂਡ ਦੇ ਗਲੇਨ ਈਡਨ ‘ਚ ਵਾਪਰੇ ਦਰਦਨਾਕ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ,ਦੋ ਹੋਰ ਜ਼ਖ਼ਮੀ…
Uncategorized

ਆਕਲੈਂਡ ਦੇ ਗਲੇਨ ਈਡਨ ‘ਚ ਵਾਪਰੇ ਦਰਦਨਾਕ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ,ਦੋ ਹੋਰ ਜ਼ਖ਼ਮੀ…

Spread the news

ਆਕਲੈਂਡ(ਬਲਜਿੰਦਰ ਸਿੰਘ) ਆਕਲੈਂਡ ਦੇ ਗਲੇਨ ਈਡਨ ਵਿੱਚ ਬੀਤੀ ਦੇਰ ਰਾਤ ਕਾਰਾਂ ਦੀ ਹੋਈ ਜ਼ਬਰਦਸਤ ਟੱਕਰ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਅਤੇ ਹੋਰ ਦੋ ਨੂੰ ਦਰਮਿਆਨੀ ਸੱਟਾਂ ਲੱਗੀਆਂ ਹਨ।ਇਹ ਹਾਦਸਾ ਵਾਈਕੁਮੇਟ ਕਬਰਸਤਾਨ ਦੇ ਬਾਹਰ ਗ੍ਰੇਟ ਨੌਰਥ ਰੋਡ ‘ਤੇ ਰਾਤ 11 ਵਜੇ ਤੋਂ ਬਾਅਦ ਵਾਪਰਿਆ।ਹਾਦਸੇ ਤੋ ਬਾਅਦ ਵੱਡੀ ਗਿਣਤੀ ਵਿੱਚ ਮੌਕੇ ‘ਤੇ ਐਮਰਜੈਂਸੀ ਸੇਵਾਵਾਂ ਪਹੁੰਚੀਆਂ। ਪੁਲਿਸ ਵੱਲੋਂ ਹਾਦਸੇ ਸਬੰਧੀ ਜਾਂਚ ਜਾਰੀ ਹੈ।