Home » ਪਾਕਿਸਤਾਨ ਨੂੰ ਹਰਾਂ ਕੇ ਸੈਮੀਫਾਈਨਲ ‘ਚ ਪਹੁੰਚੀ ਇੰਗਲੈਂਡ ਦੀ ਟੀਮ…..
Home Page News India India News Sports World Sports

ਪਾਕਿਸਤਾਨ ਨੂੰ ਹਰਾਂ ਕੇ ਸੈਮੀਫਾਈਨਲ ‘ਚ ਪਹੁੰਚੀ ਇੰਗਲੈਂਡ ਦੀ ਟੀਮ…..

Spread the news

ਕਪਤਾਨ ਹੈਰੀ ਬਰੂਕ ਦੇ ਸੈਂਕੜੇ ਦੀ ਬਦੌਲਤ ਇੰਗਲੈਂਡ ਨੇ ਪਾਕਿਸਤਾਨ ਨੂੰ ਦੋ ਵਿਕਟਾਂ ਨਾਲ ਹਰਾਇਆ। ਇਸ ਜਿੱਤ ਨਾਲ ਇੰਗਲੈਂਡ ਨੇ 2026 ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ ਲਈ ਕੁਆਲੀਫਾਈ ਕਰ ਲਿਆ। ਬਰੂਕ ਨੇ 51 ਗੇਂਦਾਂ ‘ਤੇ 100 ਦੌੜਾਂ ਬਣਾਈਆਂ। ਉਸਦੀ ਪਾਰੀ ਨੇ ਅੰਗਰੇਜ਼ੀ ਟੀਮ ਨੂੰ ਮੈਚ ਜਿੱਤਣ ਵਿੱਚ ਮਦਦ ਕੀਤੀ, ਕਿਉਂਕਿ ਬਾਕੀ ਬੱਲੇਬਾਜ਼ ਵਧੀਆ ਪ੍ਰਦਰਸ਼ਨ ਕਰਨ ਵਿੱਚ ਅਸਫਲ ਰਹੇ। ਪਾਕਿਸਤਾਨ ਨੇ ਬਰੂਕ ਦਾ ਕੈਚ ਛੱਡ ਦਿੱਤਾ, ਜੋ ਉਨ੍ਹਾਂ ਲਈ ਮਹਿੰਗਾ ਸਾਬਤ ਹੋਇਆ।ਇੰਗਲੈਂਡ ਨੇ ਆਪਣੇ ਪਹਿਲੇ ਮੈਚ ਵਿੱਚ ਸ਼੍ਰੀਲੰਕਾ ਨੂੰ ਹਰਾਇਆ ਅਤੇ ਹੁਣ ਪਾਕਿਸਤਾਨ ਨੂੰ ਹਰਾ ਕੇ ਸੈਮੀਫਾਈਨਲ ਲਈ ਕੁਆਲੀਫਾਈ ਕਰ ਲਿਆ ਹੈ। ਇੰਗਲੈਂਡ ਟੀ-20 ਵਿਸ਼ਵ ਕੱਪ 2026 ਦੇ ਸੈਮੀਫਾਈਨਲ ਲਈ ਕੁਆਲੀਫਾਈ ਕਰਨ ਵਾਲੀ ਪਹਿਲੀ ਟੀਮ ਬਣ ਗਈ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ, ਪਾਕਿਸਤਾਨ ਨੇ 164 ਦੌੜਾਂ ਬਣਾਈਆਂ, ਜੋ ਇੰਗਲੈਂਡ ਨੇ 8 ਵਿਕਟਾਂ ਦੇ ਨੁਕਸਾਨ ‘ਤੇ ਹਾਸਲ ਕੀਤੀਆਂ। 2 ਵਿਕਟਾਂ ਦੀ ਜਿੱਤ ਦੇ ਨਾਲ, ਇੰਗਲੈਂਡ ਨੇ ਲਗਾਤਾਰ ਪੰਜਵੀਂ ਵਾਰ ਟੀ-20 ਵਿਸ਼ਵ ਕੱਪ ਲਈ ਕੁਆਲੀਫਾਈ ਕੀਤਾ।