Home » ਪਾਪਾਕੁਰਾ ‘ਚ ਕਾਰ ਦੀ ਫੇਟ ਵੱਜਣ ਕਾਰਨ ਇੱਕ ਵਿਅਕਤੀ ਹੋਇਆ ਜ਼ਖਮੀ…
Home Page News • New Zealand Local News • NewZealand

ਪਾਪਾਕੁਰਾ ‘ਚ ਕਾਰ ਦੀ ਫੇਟ ਵੱਜਣ ਕਾਰਨ ਇੱਕ ਵਿਅਕਤੀ ਹੋਇਆ ਜ਼ਖਮੀ…

Spread the news


ਆਕਲੈਂਡ(ਬਲਜਿੰਦਰ ਸਿੰਘ) ਪੁਲਿਸ ਪਾਪਾਕੁਰਾ ਦੇ ਕਲੇਵੇਡਨ ਰੋਡ ‘ਤੇ ਇੱਕ ਕਾਰ ਅਤੇ ਇੱਕ ਪੈਦਲ ਯਾਤਰੀ ਵਿਚਕਾਰ ਵਾਪਰੇ ਹਾਦਸੇ ਦੀ ਜਾਂਚ ਕਰ ਰਹੀ ਹੈ।ਸਵੇਰੇ ਲਗਭਗ 8.20 ਵਜੇ ਪੁਲਿਸ ਨੂੰ ਕਲੇਵੇਡਨ ਰੋਡ ‘ਤੇ ਬੁਲਾਇਆ ਗਿਆ।ਜਖਮੀ ਪੈਦਲ ਯਾਤਰੀ ਨੂੰ ਦਰਮਿਆਨੀ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਹੈ।ਹਾਦਸੇ ਕਾਰਨ ਸੜਕ ਦੇ ਕੁੱਝ ਹਿੱਸੇ ਨੂੰ ਬੰਦ ਕੀਤਾ ਗਿਆ ਹੈ।ਸੀਰੀਅਸ ਕਰੈਸ਼ ਯੂਨਿਟ ਮੌਜੂਦ ਹੈ ਅਤੇ ਹਾਦਸੇ ਦੇ ਹਾਲਾਤਾਂ ਦੀ ਜਾਂਚ ਜਾਰੀ ਹੈ।