ਆਕਲੈਂਡ(ਬਲਜਿੰਦਰ ਸਿੰਘ)ਅੱਜ ਸਵੇਰੇ ਵੈਲਿੰਗਟਨ ਦੇ ਇੱਕ ਪੇਂਡੂ ਇਲਾਕੇ ਵਿੱਚ ਇੱਕ ਡੂੰਘੇ ਨਾਲੇ ਦੇ ਪਾਣੀ ਵਿੱਚ ਕਾਰ ਦੇ ਪਲਟ ਕੇ ਡਿੱਗ ਜਾਣ ਦੀ ਸੂਚਨਾ ਤੋ ਬਾਅਦ ਮੌਕੇ ‘ਤੇ ਐਮਰਜੈਂਸੀ ਸੇਵਾਵਾਂ ਪਹੁੰਚੀਆਂ ਦੱਸੀਆਂ ਗਈਆਂ ਹਨ।ਫਾਇਰ ਐਂਡ ਐਮਰਜੈਂਸੀ ਨਿਊਜ਼ੀਲੈਂਡ ਅਤੇ ਵੈਲਿੰਗਟਨ ਫ੍ਰੀ ਐਂਬੂਲੈਂਸ ਨੂੰ ਸਵੇਰੇ 8 ਵਜੇ ਤੋਂ ਬਾਅਦ ਮਕਾਰਾ ਵਿੱਚ ਹੋਏ ਹਾਦਸੇ ਲਈ ਬੁਲਾਇਆ ਗਿਆ।
ਪੁਲਿਸ ਵੀ ਮੌਕੇ ‘ਤੇ ਪਹੁੰਚੀ ਪਰ ਪੁਲਿਸ ਵੱਲੋਂ ਇਸ ਹਾਦਸੇ ‘ਚ ਕਿਸੇ ਦੇ ਜ਼ਖਮੀ ਹੋਣ ਜਾਂ ਕੋਈ ਹੋਰ ਜਾਣਕਾਰੀ ਪ੍ਰਦਾਨ ਨਹੀਂ ਕੀਤੀ ਗਈ।ਪੁਲਿਸ ਨੇ ਹਾਦਸੇ ਵਾਲੀ ਥਾਂ ਤੋਂ ਕੁਝ ਸੌ ਮੀਟਰ ਦੱਖਣ ਵੱਲ ਸੜਕ ਬੰਦ ਕਰ ਦਿੱਤੀ ਹੈ। ਮੌਕੇ ‘ਤੇ ਮੌਜੂਦ ਇੱਕ ਅਧਿਕਾਰੀ ਨੇ ਕਿਹਾ ਕਿ ਸੜਕ ਅਜੇ ਲੰਬੇ ਟਾਈਮ ਲਈ ਬੰਦ ਰਹਿਣ ਦੀ ਸੰਭਾਵਨਾ ਹੈ।
ਵੈਲਿੰਗਟਨ ਦੇ ਇੱਕ ਪੇਂਡੂ ਇਲਾਕੇ ‘ਚ ਸੜਕ ਨਾਲ ਲੱਗਦੇ ਨਾਲੇ ਵਿੱਚ ਡਿੱਗੀ ਕਾਰ…












