Home » 5 ਅਪ੍ਰੈਲ ਤੜਕੇ ਸਵੇਰੇ ਤੋ ਨਿਊਜ਼ੀਲੈਂਡ ਦੀਆਂ ਘੜੀਆਂ ਹੋਣਗੀਆਂ ਇੱਕ ਘੰਟਾ ਪਿੱਛੇ…
Home Page News • New Zealand Local News • NewZealand

5 ਅਪ੍ਰੈਲ ਤੜਕੇ ਸਵੇਰੇ ਤੋ ਨਿਊਜ਼ੀਲੈਂਡ ਦੀਆਂ ਘੜੀਆਂ ਹੋਣਗੀਆਂ ਇੱਕ ਘੰਟਾ ਪਿੱਛੇ…

Spread the news

ਆਕਲੈਂਡ(ਬਲਜਿੰਦਰ ਸਿੰਘ) ਨਿਊਜ਼ੀਲੈਂਡ ਦੇ ਵਿਚ ‘ਡੇਅ ਲਾਈਟ ਸੇਵਿੰਗ’ ਨਿਯਮਾਂ ਤਹਿਤ ਘੜੀਆਂ ਦਾ ਸਮਾਂ ਅਗਲੇ ਮਹੀਨੇ ਜਾਣੀਕੇ 5 ਅਪ੍ਰੈਲ ਨੂੰ ਤੜਕੇ ਸਵੇਰੇ 3 ਵਜੇ ਇਕ ਘੰਟਾ ਪਿੱਛੇ ਕਰ ਦਿੱਤਾ ਜਾਵੇਗਾ ਜੋ ਕਿ 27 ਸਤੰਬਰ 2026 ਤੱਕ ਜਾਰੀ ਰਹੇਗਾ ਅਤੇ ਜਿਸ ਤੋ ਬਾਅਦ ਫਿਰ ਘੜੀਆਂ ਇਕ ਘੰਟਾ ਅੱਗੇ ਕਰ ਦਿੱਤੀਆਂ ਜਾਣਗੀਆਂ ਤੇ ਡੇਅ ਲਾਈਟ ਸੇਵਿੰਗ ਦੁਬਾਰਾ ਸ਼ੁਰੂ ਹੋਵੇਗੀ।ਜਿਸ ਤਰਾਂ ਕਿ ਸਮਾਰਟ ਫੋਨਾਂ ਦੇ ਉਤੇ ਇਹ ਸਮਾਂ ਅਕਸਰ ਆਪਣੇ ਆਪ ਬਦਲ ਜਾਂਦਾ ਹੈ।ਪਰ ਲੋਕਾਂ ਨੂੰ ਆਪਣੀਆਂ ਚਾਬੀ ਵਾਲੀਆਂ ਘੜੀਆਂ ਜਾ (ਟਾਈਮਪੀਸ) ਸ਼ਨੀਵਾਰ (4 ਅਪ੍ਰੈਲ) ਨੂੰ ਸੌਣ ਤੋਂ ਪਹਿਲਾਂ ਹੀ ਇਕ ਘੰਟਾ ਪਿੱਛੇ ਕਰ ਲੈਣ ਦੀ ਸਲਾਹ ਦਿੱਤੀ ਜਾਂਦੀ ਹੈ ਤਾ ਜੋ ਉਨ੍ਹਾਂ ਨੂੰ ਸਵੇਰੇ ਉਠਣ ਸਾਰ ਬਦਲਿਆ ਹੋਇਆ ਸਮਾਂ ਮਿਲ ਸਕੇ।