Home » ਘਰੋਂ ਮੰਦਰ ਗਈ ਸੀ ਮਹਿਲਾ ਪਰ ਨਹਿਰ ’ਚੋਂ ਮਿਲੀ ਲਾਸ਼…
Home Page News India India News

ਘਰੋਂ ਮੰਦਰ ਗਈ ਸੀ ਮਹਿਲਾ ਪਰ ਨਹਿਰ ’ਚੋਂ ਮਿਲੀ ਲਾਸ਼…

Spread the news


ਅਬੋਹਰ ਵਿੱਚ ਮੰਦਰ ਗਈ ਇੱਕ ਮਹਿਲਾ ਦੀ ਲਾਸ਼ ਬੀਤੀ ਦੇਰ ਰਾਤ ਨਹਿਰ ਵਿੱਚੋਂ ਬਰਾਮਦ ਹੋਣ ਨਾਲ ਇਲਾਕੇ ਵਿੱਚ ਸਨਸਨੀ ਫੈਲ ਗਈ। ਮੌਤ ਦੇ ਹਾਲਾਤ ਹਜੇ ਤੱਕ ਸਪੱਸ਼ਟ ਨਹੀਂ ਹੋ ਸਕੇ, ਹਾਲਾਂਕਿ ਖੁਦਕੁਸ਼ੀ ਦੀ ਸੰਭਾਵਨਾ ਵੀ ਜਤਾਈ ਜਾ ਰਹੀ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕ ਦੀ ਪਹਿਚਾਣ 55 ਸਾਲਾ ਸੁਮਨ ਮੋਂਗਾ ਵਜੋਂ ਹੋਈ ਹੈ, ਜੋ ਸ਼ਹਿਰ ਦੀ ਸੁੰਦਰ ਨਗਰੀ ਗਲੀ ਨੰਬਰ 6 ਦੀ ਰਹਿਣ ਵਾਲੀ ਸੀ। ਦੱਸਿਆ ਜਾ ਰਿਹਾ ਹੈ ਕਿ ਘਰ ਵਿੱਚ ਪੋਤੀ ਦੇ ਜਨਮ ਦੀ ਖੁਸ਼ੀ ਮਨਾਈ ਜਾ ਰਹੀ ਸੀ, ਪਰ ਉਸਦੀ ਅਚਾਨਕ ਮੌਤ ਨਾਲ ਖੁਸ਼ੀਆਂ ਸੋਗ ਵਿੱਚ ਬਦਲ ਗਈਆਂ।ਪਰਿਵਾਰਕ ਮੈਂਬਰਾਂ ਮੁਤਾਬਕ ਸੁਮਨ ਮੋਂਗਾ ਮੰਗਲਵਾਰ ਸ਼ਾਮ ਮੰਦਰ ਵਿੱਚ ਪ੍ਰਸ਼ਾਦ ਚੜ੍ਹਾਉਣ ਲਈ ਘਰੋਂ ਨਿਕਲੀ ਸੀ, ਪਰ ਦੇਰ ਰਾਤ ਤੱਕ ਵਾਪਸ ਨਾ ਆਉਣ ’ਤੇ ਉਸਦੀ ਭਾਲ ਸ਼ੁਰੂ ਕੀਤੀ ਗਈ। ਤਲਾਸ਼ ਦੌਰਾਨ ਉਸਦਾ ਸਕੂਟਰ ਅਤੇ ਮੋਬਾਈਲ ਫੋਨ ਹਨੂਮਾਨਗੜ੍ਹ ਰੋਡ ਦੇ ਨਾਲ ਲੱਗਦੀ ਨਹਿਰ ਦੇ ਕੋਲ ਛੱਡਿਆ ਮਿਲਿਆ। ਬਾਅਦ ਵਿੱਚ ਪੁਲਿਸ ਵੱਲੋਂ ਨਹਿਰ ਵਿੱਚੋਂ ਮਹਿਲਾ ਦੀ ਲਾਸ਼ ਬਰਾਮਦ ਕਰਕੇ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰੱਖਵਾ ਦਿੱਤੀ ਗਈ। ਪੁਲਿਸ ਦਾ ਕਹਿਣਾ ਹੈ ਕਿ ਮੌਤ ਦੇ ਅਸਲ ਕਾਰਣਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ।