Home » ਟਾਕਾਨੀਨੀ ‘ਚ ਇੱਕ ਘਰ ਨੂੰ ਲੱਗੀ ਭਿਆਨਕ ਅੱਗ….
Home Page News New Zealand Local News

ਟਾਕਾਨੀਨੀ ‘ਚ ਇੱਕ ਘਰ ਨੂੰ ਲੱਗੀ ਭਿਆਨਕ ਅੱਗ….

Spread the news


ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ) ਨਿਊਜ਼ੀਲੈਂਡ ਦੇ ਫਾਇਰ ਐਂਡ ਐਮਰਜੈਂਸੀ ਬੁਲਾਰੇ ਰਿਆਨ ਗੀਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੱਲ੍ਹ ਸ਼ਾਮ 6.24 ਵਜੇ ਉਹਨਾਂ ਨੂੰ ਸਟੇਸ਼ਨ ਰੋਡ, ਟਾਕਾਨੀਨੀ ‘ਤੇ ਇੱਕ ਇਮਾਰਤ ਨੂੰ ਅੱਗ ਲੱਗ ਜਾਣ ਬਾਰੇ ਕਈ ਰਿਪੋਰਟਾਂ ਪ੍ਰਾਪਤ ਹੋਈਆਂ ਹਨ।ਜਿੱਥੇ ਕਿ ਮੈਂਗਰੀ ,ਪਾਪਾਕੁਰਾ ਅਤੇ ਪਾਪਾਟੋਏਟੋਏ ਤੋਂ ਕਰਮਚਾਰੀ ਘਟਨਾ ਸਥਾਨ ‘ਤੇ ਪਹੁੰਚੇ ਜਿੱਥ ਕਿ ਇੱਕ ਮੰਜ਼ਿਲਾ ਇਮਾਰਤ ਪੂਰੀ ਤਰ੍ਹਾਂ ਸੜ ਚੁੱਕੀ ਸੀ।ਘਟਨਾ ਦੇ ਰਸਤੇ ਵਿੱਚ ਕਾਲਾਂ ਮਿਲਣ ਤੋਂ ਬਾਅਦ ਫਾਇਰਫਾਈਟਰ ਸੜਦੇ ਘਰ ਵਿੱਚ ਦਾਖਲ ਹੋਏ ਕਿਉਂਕਿ ਡਰ ਸੀ ਕਿ ਕੋਈ ਵਿਅਕਤੀ ਅੰਦਰ ਫਸ ਸਕਦਾ ਹੈ ਜਿਨ੍ਹਾਂ ਨੂੰ ਕਿ ਜਲਦੀ ਲੱਭ ਲਿਆ ਗਿਆ।ਅੱਗ ਲੱਗਣ ਦੇ ਕਾਰਨਾਂ ਬਾਰੇ ਜਾਂਚ ਕੀਤੀ ਜਾ ਰਹੀ ਹੈ।