Home » ਸਟਾਕਟਨ ਕੈਲੀਫੋਰਨੀਆ ਦੇ ਪੰਜਾਬੀ ਡੈਵਿਲਜ਼ ਮੋਟਰਸਾਈਕਲ ਕਲੱਬ ਦੇ ਫਾਊਂਡਰ ਨੂੰ ਗੈਰ-ਕਾਨੂੰਨੀ ਹਥਿਆਰਾਂ ਦੇ ਵਪਾਰ ਅਤੇ ਮਸ਼ੀਨ ਗਨ ਰੱਖਣ ਦੇ ਦੋਸ਼ ਵਿੱਚ 5 ਸਾਲ ਤੋਂ ਵੱਧ ਕੈਦ….
Home Page News India World World News

ਸਟਾਕਟਨ ਕੈਲੀਫੋਰਨੀਆ ਦੇ ਪੰਜਾਬੀ ਡੈਵਿਲਜ਼ ਮੋਟਰਸਾਈਕਲ ਕਲੱਬ ਦੇ ਫਾਊਂਡਰ ਨੂੰ ਗੈਰ-ਕਾਨੂੰਨੀ ਹਥਿਆਰਾਂ ਦੇ ਵਪਾਰ ਅਤੇ ਮਸ਼ੀਨ ਗਨ ਰੱਖਣ ਦੇ ਦੋਸ਼ ਵਿੱਚ 5 ਸਾਲ ਤੋਂ ਵੱਧ ਕੈਦ….

Spread the news

ਕੈਲੀਫੋਰਨੀਆ ਦੇ ਸਟਾਕਟਨ ਵਿੱਚ ਪੰਜਾਬੀ ਡੈਵਿਲਜ਼ ਮੋਟਰਸਾਈਕਲ ਕਲੱਬ ਦੇ ਫਾਊਂਡਰ ਜਸ਼ਨਪ੍ਰੀਤ ਸਿੰਘ (27 ਸਾਲ) ਨੂੰ ਗੈਰ-ਕਾਨੂੰਨੀ ਢੰਗ ਨਾਲ ਫਾਇਰ-ਆਰਮ ਵੇਚਣ ਅਤੇ ਮਸ਼ੀਨ ਗਨ ਰੱਖਣ ਦੇ ਗੰਭੀਰ ਦੋਸ਼ਾਂ ਵਿੱਚ 5 ਸਾਲ ਅਤੇ 4 ਮਹੀਨੇ ਦੀ ਫੈਡਰਲ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ।
ਅਦਾਲਤੀ ਦਸਤਾਵੇਜ਼ਾਂ ਅਨੁਸਾਰ ਇਹ ਫੈਸਲਾ 11 ਮਈ 2026 ਨੂੰ ਸੈਕਰਾਮੈਂਟੋ ਵਿਚਲੀ ਯੂ.ਐੱਸ. ਡਿਸਟ੍ਰਿਕਟ ਕੋਰਟ ਵਿੱਚ ਜੱਜ ਵੱਲੋਂ ਸੁਣਾਇਆ ਗਿਆ ਹੈ। ਜਸ਼ਨਪ੍ਰੀਤ ਸਿੰਘ ਉੱਤੇ ਗੈਰਕਨੂੰਨੀ ਢੰਗ ਨਾਲ ਹਥਿਆਰ ਵੇਚਣ, ਮਸ਼ੀਨ ਗਨ ਰੱਖਣ ਅਤੇ ਗੈਰ-ਕਾਨੂੰਨੀ ਫਾਇਰਆਰਮ ਡੀਲਿੰਗ ਦੇ ਇਲਜ਼ਾਮ ਲੱਗੇ ਸਨ।

ਫੈਡਰਲ ਅਥਾਰਟੀਆਂ ਅਨੁਸਾਰ ਜਸ਼ਨਪ੍ਰੀਤ ਸਿੰਘ ਨੇ ਜੂਨ 2025 ਵਿੱਚ ਇੱਕ ਅੰਡਰਕਵਰ ਏਜੰਟ ਨੂੰ ਗੈਰ-ਕਾਨੂੰਨੀ ਹਥਿਆਰ ਵੇਚਣ ਦੀ ਕੋਸ਼ਿਸ਼ ਕੀਤੀ ਸੀ। ਇਸ ਵਿੱਚ ਛੋਟੀ ਬੈਰਲ ਵਾਲੀ ਰਾਈਫਲ, ਅਸਾਲਟ ਵੈਪਨਜ਼ ਅਤੇ ਮਸ਼ੀਨ ਗਨ ਵਿੱਚ ਤਬਦੀਲੀ ਕਰਨ ਵਾਲੀਆਂ ਡਿਵਾਈਸਜ਼ ਸ਼ਾਮਲ ਸਨ। ਉਸ ਦੇ ਘਰ ਤੋਂ ਇੱਕ ਮਸ਼ੀਨ ਗਨ ਅਤੇ ਹੋਰ ਗੈਰ-ਕਾਨੂੰਨੀ ਆਇਤਮ ਬਰਾਮਦ ਹੋਏ ਸਨ। ਪੁਲਿਸ ਰਿਪੋਰਟਾਂ ਮੁਤਾਬਕ ਉਹ ਇੱਕ ਸਟੇਟ ਕੇਸ ਵਿਚ ਅਦਾਲਤ ਵਿਚ ਪੇਸ਼ ਨਾ ਹੋਣ ਤੋਂ ਬਾਅਦ ਭਾਰਤ ਭੱਜਣ ਦੀ ਤਿਆਰੀ ਵਿੱਚ ਸੀ। ਉਸ ਨੂੰ ਸੈਨ ਫ੍ਰਾਂਸਿਸਕੋ ਏਅਰਪੋਰਟ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਫਰਵਰੀ 2026 ਵਿਚ ਉਸ ਨੇ ਫੈਡਰਲ ਦੋਸ਼ਾਂ ਵਿੱਚ ਖ਼ੁਦ ਦਾ ਕਸੂਰ ਮੰਨ ਲਿਆ ਸੀ।