ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ) ਅੱਜ ਸਵੇਰੇ ਦੱਖਣੀ ਆਕਲੈਂਡ ਦੇ ਉਪਨਗਰ ਪਾਪਾਕੁਰਾ ਵਿੱਚ ਇੱਕ ਘਰ ਨੂੰ ਅੱਗ ਲੱਗ ਜਾਣ ਦੀ ਖ਼ਬਰ ਹੈ।ਫਾਇਰ ਅਤੇ ਐਮਰਜੈਂਸੀ ਸ਼ਿਫਟ ਮੈਨੇਜਰ ਕੋਲਿਨ ਅੰਡਰਡਾਊਨ ਨੇ ਦੱਸਿਆ ਕਿ ਉਨ੍ਹਾਂ ਰਾਤ 3.19 ਵਜੇ ਅੱਗ ਲੱਗਣ ਬਾਰੇ ਜਾਣਕਾਰੀ ਦਿੱਤੀ ਗਈ ਸੀ।ਉਨ੍ਹਾਂ ਕਿਹਾ ਕਿ ਘਰ ਪੂਰੀ ਤਰ੍ਹਾਂ ਅੱਗ ਦੀ ਲਪੇਟ ਵਿੱਚ ਸੀ।ਜਦੋਂ ਅੱਗ ਲੱਗੀ ਤਾਂ ਘਰ ਦੇ ਅੰਦਰ ਮੌਜੂਦ ਹਰ ਵਿਅਕਤੀ ਨੂੰ ਬਾਹਰ ਕੱਢ ਲਿਆ ਗਿਆ ਸੀ।ਅੱਗ ਲੱਗਣ ਦੇ ਕਾਰਨਾਂ ਸਬੰਧੀ ਜਾਂਚ ਕੀਤੀ ਜਾ ਰਹੀ ਹੈ।
ਦੱਖਣੀ ਆਕਲੈਂਡ ਦੇ ਪਾਪਾਕੁਰਾ ‘ਚ ਬੀਤੀ ਰਾਤ ਇੱਕ ਘਰ ਨੂੰ ਲੱਗੀ ਅੱਗ…..













Add Comment