Home » ਬੇਅ ਆਫ਼ ਪਲੈਂਟੀ ‘ਚ ਵਾਪਰੇ ਹਾਦਸੇ ਵਿੱਚ ਪੰਜਾਬੀ ਨੌਜਵਾਨ ਦੀ ਹੋਈ ਮੌ,ਤ,ਦੋ ਹੋਰ ਵਿਅਕਤੀ ਜ਼ਖਮੀ….
Home Page News India New Zealand Local News

ਬੇਅ ਆਫ਼ ਪਲੈਂਟੀ ‘ਚ ਵਾਪਰੇ ਹਾਦਸੇ ਵਿੱਚ ਪੰਜਾਬੀ ਨੌਜਵਾਨ ਦੀ ਹੋਈ ਮੌ,ਤ,ਦੋ ਹੋਰ ਵਿਅਕਤੀ ਜ਼ਖਮੀ….

Spread the news

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ) ਬੇਅ ਆਫ਼ ਪਲੈਂਟੀ ਵਿੱਚ ਪਾਪਾਮੋਆ ਨੇੜੇ ਦੋ ਵਾਹਨਾਂ ਦੀ ਟੱਕਰ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਅਤੇ ਦੋ ਹੋਰ ਗੰਭੀਰ ਜ਼ਖਮੀ ਹੋ ਗਏ ਹਨ।
ਬੈੱਲ ਰੋਡ ਅਤੇ ਪੋਪਲਰ ਲੇਨ ਦੇ ਵਿਚਕਾਰ, ਤੇ ਪੁਕੇ ਹਾਈਵੇਅ ‘ਤੇ ਇਹ ਹਾਦਸਾ ਬੁੱਧਵਾਰ ਸ਼ਾਮ 7.15 ਵਜੇ ਦੇ ਕਰੀਬ ਹੋਇਆ।ਇਸ ਹਾਦਸੇ ਵਿੱਚ ਜਾਨ ਗੁਆਉਣ ਵਾਲਾ ਨੌਜਵਾਨ ਪੰਜਾਬ ਦੇ ਬਰਨਾਲਾ ਜ਼ਿਲ੍ਹੇ ਦੇ ਪਿੰਡ ਦੀਪਗੜ ਨਾਲ ਸਬੰਧਤ ਸੀ ਜੋ ਕਿ 12 ਸਾਲ ਤੋਂ ਨਿਊਜ਼ੀਲੈਂਡ ਵਿੱਚ ਰਹਿ ਰਿਹਾ ਸੀ।ਹਾਦਸੇ ਵਿੱਚ ਜ਼ਖਮੀ ਹੋਏ ਵਿਅਕਤੀ ਕਿਸੇ ਹੋਰ ਮੂਲ ਨਾਲ ਸਬੰਧਤ ਦੱਸੇ ਜਾ ਰਹੇ ਹਨ।ਘਟਨਾ ਦੀ ਪੁੱਛਗਿੱਛ ਜਾਰੀ ਹੈ।