ਔਕਲੈਂਡ(ਬਲਜਿੰਦਰ ਰੰਧਾਵਾ) ਸੈਂਟਰਲ ਹਾਕਸ ਬੇਅ ‘ਚ ਇੱਕ ਸਕੂਲ ਨਜ਼ਦੀਕ ਗੋਲੀਬਾਰੀ ਦੀ ਘਟਨਾ ਦੀ ਰਿਪੋਰਟ ਤੋਂ ਬਾਅਦ ਹਾਕਸ ਬੇਅ ਪ੍ਰਾਇਮਰੀ ਸਕੂਲ ਨੂੰ ਤਾਲਾਬੰਦ ਕਰ ਦਿੱਤਾ ਗਿਆ ਹੈ।
ਕੇਂਡਰਡਾਈਨ ਰੋਡ ‘ਤੇ ਐਲਸਥੋਰਪ ਸਕੂਲ ਦੇ ਇੱਕ ਕਰਮਚਾਰੀ ਨੇ ਪੁਸ਼ਟੀ ਕੀਤੀ ਕਿ ਸਕੂਲ ਨੂੰ ਸੋਮਵਾਰ ਨੂੰ ਦੁਪਹਿਰ 1.47 ਵਜੇ ਬੰਦ ਕੀਤਾ ਗਿਆ ਹੈ।ਘਟਨਾ ਸਬੰਧੀ ਵਧੇਰੇ ਜਾਣਕਾਰੀ ਲਈ ਪੁਲਿਸ ਵੱਲੋਂ ਅਪਡੇਟ ਦੀ ਉਡੀਕ ਕੀਤੀ ਜਾ ਰਹੀ ਹੈ।
ਗੋਲੀਬਾਰੀ ਦੀ ਘਟਨਾ ‘ਤੋਂ ਬਾਅਦ ਸੈਂਟਰਲ ਹਾਕਸ ਬੇਅ ‘ਚ ਨੇੜਲੇ ਸਕੂਲ ਨੂੰ ਕੀਤਾ ਗਿਆ ਤਾਲਾਬੰਦ…












