ਨਿਊਜ਼ੀਲੈਂਡ ‘ਚ ਅਗਲੇ ਹਫ਼ਤੇ ਤੋਂ visa rules ਹੋਰ ਸਖ਼ਤ ਹੋਣ ਜਾ ਰਹੇ ਹਨ। Government 1 ਜੂਨ 2026 ਤੋਂ Accredited Employer Work Visa (AEWV) ਅਧੀਨ ਕਈ Skill Level 3 jobs ਲਈ ਵੀ English language requirement ਲਾਗੂ ਕਰਨ ਜਾ ਰਹੀ ਹੈ।
ਹੁਣ ਤੱਕ English requirement ਮੁੱਖ ਤੌਰ ‘ਤੇ Skill Level 4 ਅਤੇ 5 jobs ਲਈ ਸੀ, ਪਰ ਨਵੇਂ rules ਨਾਲ transport, hospitality, construction, logistics, manufacturing ਅਤੇ trades ਵਰਗੇ ਕਈ mid-skilled sectors ਵੀ ਇਸਦੇ ਦਾਇਰੇ ਵਿੱਚ ਆ ਜਾਣਗੇ।
ਨਵੇਂ ਨਿਯਮਾਂ ਅਨੁਸਾਰ applicants ਨੂੰ IELTS ਵਿੱਚ ਘੱਟੋ-ਘੱਟ 4.0 score ਜਾਂ ਇਸਦੇ ਬਰਾਬਰ ਦੀ approved English qualification ਦਿਖਾਉਣੀ ਪਵੇਗੀ।
Immigration officials ਦਾ ਕਹਿਣਾ ਹੈ ਕਿ ਇਹ ਕੋਈ advanced academic English ਨਹੀਂ, ਸਗੋਂ everyday communication ਲਈ basic English standard ਹੈ।
Government ਮੁਤਾਬਕ English skills ਨਾਲ migrant workers:
- ਆਪਣੇ rights ਬਾਰੇ ਹੋਰ ਜਾਣਕਾਰੀ ਲੈ ਸਕਣਗੇ
- workplace communication ਹੋਰ effectively ਕਰ ਸਕਣਗੇ
- health & safety instructions ਨੂੰ ਚੰਗੀ ਤਰ੍ਹਾਂ ਸਮਝ ਸਕਣਗੇ
- New Zealand society ਵਿੱਚ ਹੋਰ ਆਸਾਨੀ ਨਾਲ settle ਹੋ ਸਕਣਗੇ।
ਇਹ rules ਖਾਸ ਤੌਰ ‘ਤੇ machinery, driving, public-facing ਅਤੇ safety-sensitive jobs ਵਿੱਚ ਮਹੱਤਵਪੂਰਨ ਮੰਨੇ ਜਾ ਰਹੇ ਹਨ।
Government ਇਹ changes August ਵਿੱਚ ਆ ਰਹੀਆਂ ਨਵੀਆਂ Skilled Residence pathways ਤੋਂ ਪਹਿਲਾਂ ਲਾਗੂ ਕਰ ਰਹੀ ਹੈ।ਨਵੀਆਂ residency pathways ਵਿੱਚ: - trades ਅਤੇ technician roles ਲਈ special residence route
- 5 ਸਾਲ skilled work experience ਵਾਲਿਆਂ ਲਈ ਵੱਖਰਾ pathway ਸ਼ਾਮਲ ਹੋ ਸਕਦਾ ਹੈ।
ਹਾਲਾਂਕਿ migrant communities ਅਤੇ labour advocates ਨੇ ਨਵੇਂ rules ‘ਤੇ ਚਿੰਤਾ ਜਤਾਈ ਹੈ। Critics ਦਾ ਕਹਿਣਾ ਹੈ ਕਿ ਕਈ experienced workers practical ਕੰਮ ਵਿੱਚ ਬਹੁਤ ਚੰਗੇ ਹੁੰਦੇ ਹਨ, ਭਾਵੇਂ ਉਹ English tests ਵਿੱਚ ਵਧੀਆ perform ਨਾ ਕਰ ਸਕਣ।
ਕੁਝ ਲੋਕਾਂ ਨੂੰ ਡਰ ਹੈ ਕਿ ਇਸ ਨਾਲ labour shortages ਪਹਿਲਾਂ ਤੋਂ ਜੂਝ ਰਹੇ sectors ਵਿੱਚ workers ਦੀ ਕਮੀ ਹੋਰ ਵਧ ਸਕਦੀ ਹੈ।
Immigration advisers ਮੁਤਾਬਕ ਕੁਝ existing visa holders ਨੂੰ transitional exemptions ਮਿਲਣਗੀਆਂ: - ਜਿਨ੍ਹਾਂ ਦਾ AEWV 1 December 2026 ਜਾਂ ਇਸ ਤੋਂ ਪਹਿਲਾਂ expire ਹੁੰਦਾ ਹੈ, ਉਨ੍ਹਾਂ ਨੂੰ renewal ਦੌਰਾਨ English rule ਤੋਂ ਛੋਟ ਮਿਲੇਗੀ।
- 1 December 2026 ਤੋਂ ਬਾਅਦ visa expire ਹੋਣ ਵਾਲਿਆਂ ਨੂੰ ਨਵੇਂ language requirements ਪੂਰੇ ਕਰਨੇ ਪੈਣਗੇ।














Add Comment