ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ) ਅੱਜ ਸਵੇਰੇ ਅੱਗ ਲੱਗਣ ਦੀ ਘਟਨਾ ਤੋਂ ਬਾਅਦ ਪੁਲਿਸ ਨੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਦੇ ਆਕਲੈਂਡ ਚੋਣ ਦਫ਼ਤਰ ਨੂੰ ਘੇਰਾਬੰਦੀ ਕੀਤੀ ਸੀ।ਪ੍ਰਧਾਨ ਮੰਤਰੀ ਦੇ ਬੁਲਾਰੇ ਨੇ ਪੁਸ਼ਟੀ ਕੀਤੀ ਕਿ ਸਾਰੇ ਸਟਾਫ ਮੈਂਬਰ ਸੁਰੱਖਿਅਤ ਹਨ।ਉਹਨਾਂ ਕਿਹਾ ਹੈ ਕਿ ਹੁਣ ਇਹ ਪੁਲਿਸ ਦਾ ਮਾਮਲਾ ਹੈ, ਅਸੀਂ ਇਸ ਪੜਾਅ ‘ਤੇ ਕੋਈ ਹੋਰ ਟਿੱਪਣੀ ਦੇਣ ਤੋਂ ਅਸਮਰੱਥ ਹਾ।
ਫਾਇਰ ਐਂਡ ਐਮਰਜੈਂਸੀ ਨਿਊਜ਼ੀਲੈਂਡ ਨੇ ਕਿਹਾ ਕਿ ਸਵੇਰੇ 9.53 ਵਜੇ ਡੇਕ ਫਾਇਰ ‘ਤੇ ਅਮਲੇ ਨੂੰ ਬੁਲਾਇਆ ਗਿਆ ਸੀ ਅਤੇ ਇੱਕ ਫਾਇਰ ਇੰਜਣ ਨਾਲ ਜਵਾਬ ਦਿੱਤਾ ਗਿਆ ਸੀ।ਅੱਗ ਕਿਵੇਂ ਲੱਗੀ ਜਾਂ ਕੋਈ ਹੋਰ ਜਾਣਕਾਰੀ ਪੁਲਿਸ ਵੱਲੋਂ ਅਜੇ ਜਾਰੀ ਨਹੀਂ ਕੀਤੀ ਗਈ ਹੈ।
ਅੱਗ ਲੱਗਣ ਦੀ ਘਟਨਾ ਕਾਰਨ ਪੁਲਿਸ ਵੱਲੋਂ ਕੀਤੀ ਗਈ ਸੀ ਪ੍ਰਧਾਨ ਮੰਤਰੀ ਦੇ ਆਕਲੈਂਡ ਦਫਤਰ ਦੀ ਘੇਰਾਬੰਦੀ












