ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)ਆਕਲੈਂਡ ‘ਚ ਬੀਤੀ ਰਾਤ ਵਾਪਰੇ ਕਾਰ ਹਾਦਸੇ ਦੌਰਾਨ ਇੱਕ ਵਿਅਕਤੀ ਦੇ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਜਾਣ ਦੀ ਖ਼ਬਰ ਹੈ।ਵਾਹਨ ਹਾਦਸੇ ਦੀਆਂ ਰਿਪੋਰਟਾਂ ਤੋ ਬਾਅਦ ਬੀਤੀ ਰਾਤ ਲਗਭਗ 9.52 ਵਜੇ ਐਵੋਨਡੇਲ ਦੇ ਪਾਟੀਕੀ ਰੋਡ ‘ਤੇ ਐਮਰਜੈਂਸੀ ਸੇਵਾਵਾਂ ਨੂੰ ਬੁਲਾਇਆ ਗਿਆ।
ਫਾਇਰ ਅਤੇ ਐਮਰਜੈਂਸੀ ਨਿਊਜ਼ੀਲੈਂਡ ਨੇ ਤਿੰਨ ਫਾਇਰ ਟਰੱਕ ਘਟਨਾ ਸਥਾਨ ‘ਤੇ ਭੇਜੇ, ਜਿੱਥੇ ਅਮਲੇ ਨੇ ਵਾਹਨ ਦੇ ਅੰਦਰ ਫਸੇ ਇੱਕ ਵਿਅਕਤੀ ਨੂੰ ਕੱਢਣ ਲਈ ਕੰਮ ਕੀਤਾ।ਦੱਸਿਆ ਜਾ ਰਿਹਾ ਹੈ ਕਾਰ ਪਲਟ ਕੇ ਸੜਕ ਨਾਲ ਬਣਾਏ ਗਏ ਸਾਈਕਲਵੇਅ ‘ਤੇ ਜਾ ਡਿੱਗੀ ਜਿਸ ਕਾਰਨ ਸਾਈਕਲਵੇਅ ਦੇ ਨਾਲ ਚੇਨ-ਲਿੰਕ ਵਾੜ ਬਹੁਤ ਜ਼ਿਆਦਾ ਨੁਕਸਾਨੀ ਗਈ।ਹਾਟੋ ਹੋਨ ਸੇਂਟ ਜੌਨ ਨੇ ਕਿਹਾ ਕਿ ਦੋ ਐਂਬੂਲੈਂਸਾਂ ਹਾਦਸੇ ਵਾਲੀ ਥਾਂ ‘ਤੇ ਗਈਆਂ ਅਤੇ ਇੱਕ ਮਰੀਜ਼ ਨੂੰ ਗੰਭੀਰ ਹਾਲਤ ਵਿੱਚ ਆਕਲੈਂਡ ਸਿਟੀ ਹਸਪਤਾਲ ਲਿਜਾਇਆ ਗਿਆ।
ਆਕਲੈਂਡ ‘ਚ ਬੀਤੀ ਰਾਤ ਪਲਟੀ ਇੱਕ ਕਾਰ,ਕਾਰ ਸਵਾਰ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਕਰਵਾਇਆ ਦਾਖਲ….













Add Comment