ਆਕਲੈਂਡ(ਬਲਜਿੰਦਰ ਰੰਧਾਵਾ) ਅੱਜ ਸਵੇਰੇ ਪੇਂਡੂ ਵਾਈਕਾਟੋ ਵਿੱਚ ਵਾਪਰੇ ਸੜਕ ਹਾਦਸੇ ਤੋਂ ਬਾਅਦ ਇੱਕ ਵਿਅਕਤੀ ਦੇ ਗੰਭੀਰ ਜ਼ਖਮੀ ਹੋ ਜਾਣ ਦੀ ਖ਼ਬਰ ਹੈ।ਸਵੇਰੇ 9.10 ਵਜੇ ਤੋਂ ਬਾਅਦ, ਤਾਮਾਹੇਰੇ ਵਿਖੇ ਪੈਨਕੈਰੋ ਰੋਡ ਅਤੇ ਡੰਕਨ ਰੋਡ ਦੇ ਨੇੜੇ ਹੂਕਰ ਰੋਡ ‘ਤੇ ਦੋ ਵਾਹਨਾਂ ਦੀ ਟੱਕਰ ਹੋਣ ‘ਤੇ ਪੁਲਿਸ ਨੂੰ ਬੁਲਾਇਆ ਗਿਆ।
ਹਾਟੋ ਹੋਨ ਸੇਂਟ ਜੌਨ ਨੇ ਕਿਹਾ ਕਿ ਇੱਕ ਰੈਪਿਡ ਰਿਸਪਾਂਸ ਯੂਨਿਟ ਅਤੇ ਦੋ ਐਂਬੂਲੈਂਸਾਂ ਘਟਨਾ ਸਥਾਨ ‘ਤੇ ਪਹੁੰਚੀਆਂ ਸਾਡੇ ਐਂਬੂਲੈਂਸ ਸਟਾਫ ਨੇ ਦੋ ਮਰੀਜ਼ਾਂ ਦਾ ਇਲਾਜ ਕੀਤਾ ਅਤੇ ਉਨ੍ਹਾਂ ਨੂੰ ਵਾਈਕਾਟੋ ਹਸਪਤਾਲ ਪਹੁੰਚਾਇਆ,” ਸੇਂਟ ਜੌਨ ਨੇ ਕਿਹਾ। ਇੱਕ ਮਰੀਜ਼ ਦਰਮਿਆਨੀ ਹਾਲਤ ਵਿੱਚ ਸੀ ਅਤੇ ਦੂਜਾ ਗੰਭੀਰ ਹਾਲਤ ਵਿੱਚ ਸੀ।
ਵਾਈਕਾਟੋ ‘ਚ ਵਾਪਰੇ ਵਾਹਨ ਹਾਦਸੇ ਵਿੱਚ ਦੋ ਜਣੇ ਜ਼ਖ਼ਮੀ,ਇੱਕ ਦੀ ਹਾਲਤ ਗੰਭੀਰ….












