ਕੈਨੇਡਾ ਦੇ ਸ਼ਹਿਰ ਐਡਮੰਟਨ ਦੇ ਸਿਲਵਰਬੇਰੀ (Silverberry) ਇਲਾਕੇ ਵਿੱਚ ਇੱਕ 23 ਸਾਲਾ ਪੰਜਾਬਣ ਕੁੜੀ ਦਮਨਪ੍ਰੀਤ ਕੌਰ ਦੀ ਮੌਤ ਦੇ ਮਾਮਲੇ ਵਿੱਚ ਐਡਮੰਟਨ ਪੁਲਿਸ ਸਰਵਿਸ ਨੇ ਉਸਦੇ ਸਾਥੀ ਰਿਤੇਸ਼ ਕੁਮਾਰ ਦੇ ਖ਼ਿਲਾਫ਼ ਸੈਕਿੰਡ-ਡਿਗਰੀ ਕਤਲ ਦਾ ਦੋਸ਼ ਲਗਾਇਆ ਹੈ। ਪੋਸਟਮਾਰਟਮ ਜਾਂਚ ਵਿੱਚ ਇਹ ਸਾਬਿਤ ਹੋਇਆ ਹੈ ਕਿ ਉਸਦੀ ਮੌਤ ਦਾ ਕਾਰਨ ਗਲਾ ਘੁੱਟਣਾ (strangulation) ਸੀ।
ਪੁਲਿਸ ਮੁਤਾਬਕ ਲੰਘੀਂ 9 ਜੁਲਾਈ ਦੀ ਸ਼ਾਮ ਨੂੰ ਸਾਊਥ-ਈਸਟ ਐਡਮਿੰਟਨ ਦੇ ਸਿਲਵਰਬੇਰੀ ਇਲਾਕੇ ਵਿੱਚ ਇੱਕ ਘਰ ਤੋਂ ਇੱਕ ਬੇਹੋਸ਼ ਅਤੇ ਗੰਭੀਰ ਜ਼ਖ਼ਮੀ ਹਾਲਤ ਵਿੱਚ ਔਰਤ ਮਿਲੀ ਸੀ। ਐਮਰਜੈਂਸੀ ਕਰਮਚਾਰੀਆਂ ਵੱਲੋਂ ਉਸਨੂੰ ਹਸਪਤਾਲ ਪਹੁੰਚਾਇਆ ਗਿਆ ਪਰ 12 ਜੁਲਾਈ ਨੂੰ ਉਸਦੀ ਮੌਤ ਹੋ ਗਈ ਉਸਨੂੰ ਬਚਾਇਆ ਨਹੀਂ ਜਾ ਸਕਿਆਂ। ਐਡਮਿੰਟਨ ਪੁਲਿਸ ਅਤੇ
ਮੈਡੀਕਲ ਐਗਜ਼ਾਮਿਨਰ ਦੀ ਜਾਂਚ ਤੋਂ ਬਾਅਦ ਇਸ ਮੌਤ ਨੂੰ ਕਤਲ (homicide) ਕਰਾਰ ਦਿੱਤਾ ਗਿਆ। ਜਾਂਚ ਅੱਗੇ ਵਧਣ ਤੋਂ ਬਾਅਦ ਪੁਲਿਸ ਨੇ ਉਸਦੇ ਸਾਥੀ 22 ਸਾਲਾ ਰਿਤੇਸ਼ ਕੁਮਾਰ ਨੂੰ ਗ੍ਰਿਫ਼ਤਾਰ ਕਰਕੇ ਸੈਕਿੰਡ-ਡਿਗਰੀ ਮਰਡਰ ਦਾ ਚਾਰਜ ਲਗਾਇਆ ਹੈ।













