ਆਕਲੈਂਡ(ਬਲਜਿੰਦਰ ਰੰਧਾਵਾ) ਪਿਛਲੇ ਹਫ਼ਤੇ ਨੌਰਥ ਸ਼ੋਰ ਦੇ ਉਪਨਗਰ ਬਿਰਕਨਹੈੱਡ ਤੋਂ ਲਾਪਤਾ ਹੋਈ ਔਰਤ ਦੀ ਭਾਲ ਕਰ ਰਹੀ ਪੁਲਿਸ ਨੂੰ ਇੱਕ ਲਾਸ਼ ਮਿਲੀ ਹੈ।ਵਾਈਟੇਮਾਟਾ ਈਸਟ ਪੁਲਿਸ ਦੇ ਡਿਟੈਕਟਿਵ ਸੀਨੀਅਰ ਸਾਰਜੈਂਟ ਮਾਈਕ ਵਿਲੀਅਮਜ਼ ਦਾ ਕਹਿਣਾ ਹੈ ਕਿ ਲਾਸ਼ ਵੀਰਵਾਰ ਦੁਪਹਿਰ ਨੂੰ ਖੋਜ ਅਤੇ ਬਚਾਅ ਕਰਮਚਾਰੀਆਂ ਦੁਆਰਾ ਪੀਹਾ ਰੋਡ ਤੋਂ ਮਿਲੀ ਸੀ।ਜਦੋਂ ਕਿ ਰਸਮੀ ਪਛਾਣ ਲਈ ਜਾਂਚ ਜਾਰੀ ਹੈ ਪਰ ਇਹ ਮੰਨਿਆ ਜਾ ਰਿਹਾ ਹੈ ਕਿ ਇਹ 69 ਸਾਲਾ ਔਰਤ ਦੀ ਲਾਸ਼ ਹੈ ਜਿਸਦੀ ਲਾਪਤਾ ਹੋਣ ਦੀ ਰਿਪੋਰਟ ਕੀਤੀ ਗਈ ਹੈ।ਵਿਲੀਅਮਜ਼ ਦਾ ਕਹਿਣਾ ਹੈ ਕਿ ਮੌਤ ਨੂੰ ਸ਼ੱਕੀ ਨਹੀਂ ਮੰਨਿਆ ਜਾ ਰਿਹਾ ਹੈ ਅਤੇ ਇਸਨੂੰ ਕੋਰੋਨਰ ਕੋਲ ਭੇਜਿਆ ਜਾਵੇਗਾ।
ਆਕਲੈਂਡ ‘ਚ ਲਾਪਤਾ ਚੱਲ ਰਹੀ 69 ਸਾਲਾ ਔਰਤ ਦੀ ਭਾਲ ਵਿੱਚ ਪੁਲਿਸ ਨੂੰ ਮਿਲੀ ਇੱਕ ਲਾਸ਼…













Add Comment