Home » ਪੰਜਾਬ ਦੇ ਇਸ ਪਿੰਡ ਵਿੱਚ ਇੱਕੋ ਦਿਨ ਦੋ ਨੌਜਵਾਨਾਂ ਦੀ ਨਸ਼ੇ ਦੀ ਓਵਰਡੋਜ਼ ਨਾਲ ਗਈ ਜਾਨ….
Home Page News India India News

ਪੰਜਾਬ ਦੇ ਇਸ ਪਿੰਡ ਵਿੱਚ ਇੱਕੋ ਦਿਨ ਦੋ ਨੌਜਵਾਨਾਂ ਦੀ ਨਸ਼ੇ ਦੀ ਓਵਰਡੋਜ਼ ਨਾਲ ਗਈ ਜਾਨ….

Spread the news

ਬੇਟ ਇਲਾਕੇ ਦੇ ਪਿੰਡ ਤਿਹਾੜਾ ’ਚ ਇੱਕੋ ਦਿਨ ਦੋ ਨੌਜਵਾਨਾਂ ਨੂੰ ਨਸ਼ਾ ਲੀਲ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਤਿਹਾੜਾ ਦੇ ਪੱਤੀ ਮੁਨੱਬਰਪੁਰਾ ਵਾਸੀ 25 ਸਾਲਾ ਹਰਪ੍ਰੀਤ ਸਿੰਘ ਪੁੱਤਰ ਗੁਰਮੀਤ ਸਿੰਘ ਜੋ ਕਿ ਬੀਤੀ ਸ਼ਾਮ ਕਿਸ਼ਨਪੁਰਾ ਵਿਖੇ ਜਗਰਾਤੇ ’ਤੇ ਗਿਆ ਸੀ ਤੇ ਸਵੇਰੇ ਇੱਕ ਮੋਟਰ ਤੇ ਮ੍ਰਿਤਕ ਪਾਇਆ ਗਿਆ ਇਸ ਦੀ ਬਾਂਹ ਉੱਪਰ ਸਰਿੰਜ ਲੱਗੀ ਹੋਈ ਸੀ। ਹਰਪ੍ਰੀਤ ਦਾ ਕੁਝ ਸਾਲ ਪਹਿਲਾਂ ਹੀ ਵਿਆਹ ਹੋਇਆ ਸੀ ਅਤੇ ਉਸ ਦਾ ਢਾਈ ਸਾਲ ਮਾਸੂਮ ਪੁੱਤ ਹੈ। ਇਸੇ ਪਿੰਡ ਵਿਚ ਦੂਜੀ ਘਟਨਾ ਕੁਲਵੀਰ ਸਿੰਘ ਦੇ ਘਰ ਕਹਿਰ ਬਣ ਕੇ ਵਾਪਰੀ। ਬੀਤੀ ਰਾਤ ਉਨ੍ਹਾਂ ਦਾ 22 ਸਾਲਾ ਪੁੱਤਰ ਪ੍ਰਿੰਸ ਸੁੱਤਾ ਪਿਆ ਸੀ, ਸਵੇਰੇ ਕਰੀਬ 5:30 ਵਜੇ ਉਠਿਆ ਅਤੇ ਨਸ਼ੇ ਦੀ ਤੋੜ ਲੱਗਣ ’ਤੇ ਘਰ ਦੇ ਕਮਰੇ ਵਿਚ ਜਾ ਕੇ ਟੀਕਾ ਲਾਉਣ ਲੱਗ ਪਿਆ ਜਿਸ ਦੌਰਾਨ ਉਸ ਦੀ ਮੌਤ ਹੋ ਗਈ। ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਉਹ ਉਹਨਾਂ ਦਾ ਇਕੱਲਾ ਹੀ ਸਹਾਰਾ ਸੀ।