ਉੱਤਰੀ ਸਾਈਪ੍ਰਸ ਕੋਲ 268 ਲੋਕਾਂ ਨੂੰ ਲੈ ਜਾ ਰਹੀ ਫੈਰੀ ਪਲਟ ਗਈ। ਹਾਦਸੇ ਵਿਚ 8 ਲੋਕਾਂ ਦੀ ਮੌਤ ਹੋ ਗਈ। ਫੈਰੀ ’ਤੇ 260 ਯਾਤਰੀ ਅਤੇ ਅੱਠ ਕਰੂ ਮੈਂਬਰ ਸਨ। ਨਿੱਜੀ ਮਲਕੀਅਤ ਵਾਲੀ ਇਹ ਫੈਰੀ ਦੁਪਹਿਰ 12:30 ਵਜੇ (ਸਥਾਨਕ ਸਮੇਂ) ਉੱਤਰੀ ਸਾਈਪ੍ਰਸ ਦੇ ਕਾਇਰਿਨਿਆ ਬੰਦਰਗਾਹ ਤੋਂ ਰਵਾਨਾ ਹੋਈ। ਕੁਝ ਸਮੇਂ ਬਾਅਦ ਹੀ ਇਸ ਵਿਚ ਪਾਣੀ ਭਰਨ ਲੱਗਾ। ਇਹ ਪੂਰਬੀ ਭੂ-ਮੱਧ ਸਾਗਰ ਵਿਚ ਬੰਦਰਗਾਹ ਤਾਸੁਕੁ ਵੱਲ ਜਾ ਰਹੀ ਸੀ। ਜਹਾਜ਼ ਤੋਂ ਬਚਾਏ ਗਏ ਲੋਕਾਂ ਨੂੰ ਕਾਇਰਿਨਿਆ ਬੰਦਰਗਾਹ ਲਿਆਂਦਾ ਗਿਆ, ਜਿੱਥੋਂ ਹਸਪਤਾਲਾਂ ਵਿਚ ਭੇਜ ਦਿੱਤਾ ਗਿਆ।ਕਾਇਰਿਨਿਆ ਦੇ ਮੇਅਰ ਮੁਰਾਤ ਸੇਨਕੁਲ ਨੇ ਦੱਸਿਆ ਕਿ ਫੈਰੀ ’ਤੇ ਸਵਾਰ 237 ਯਾਤਰੀਆਂ ਨੂੰ ਬਚਾ ਲਿਆ ਗਿਆ ਹੈ। 24 ਹੋਰ ਲੋਕਾਂ ਦੀ ਭਾਲ ਜਾਰੀ ਹੈ।
ਸਾਈਪ੍ਰਸ ਨੇੜੇ 268 ਯਾਤਰੀਆਂ ਨੂੰ ਲੈ ਜਾ ਰਹੀ ਕਿਸ਼ਤੀ ਪਲਟੀ,8 ਦੀ ਮੌਤ…












