ਆਕਲੈਂਡ(ਰੰਧਾਵਾ) ਦੱਖਣੀ ਆਕਲੈਂਡ ਦੇ ਮੈਨੂਰੇਵਾ ਇਲਾਕੇ ਵਿੱਚ ਇੱਕ ਮਰਦ ਅਤੇ ਔਰਤ ਦੀ ਗੋਲੀ ਮਾਰ ਕੇ ਕੀਤੀ ਗਈ ਹੱਤਿਆ ਦੀ ਪੁਲਿਸ ਜਾਂਚ ਲਗਾਤਾਰ ਜਾਰੀ ਹੈ।ਦੋਵਾਂ ਦੀਆਂ ਲਾਸ਼ਾਂ ਪਿਛਲੇ ਵੀਰਵਾਰ ਦੁਪਹਿਰ ਕਰੀਬ 1:45 ਵਜੇ Gambare Place ਸਥਿਤ ਇੱਕ ਘਰ ਵਿੱਚੋਂ ਮਿਲੀਆਂ ਸਨ। ਘਟਨਾ ਤੋਂ ਬਾਅਦ ਨੇੜਲੇ ਸਕੂਲਾਂ ਨੂੰ ਲੌਕਡਾਊਨ ਕਰ ਦਿੱਤਾ ਗਿਆ ਸੀ ਅਤੇ ਹਥਿਆਰਬੰਦ ਪੁਲਿਸ ਨੇ ਇਲਾਕੇ ਵਿੱਚ ਤਲਾਸ਼ੀ ਲਈ ਸੀ।ਪੁਲਿਸ ਅਨੁਸਾਰ ਹਮਲਾਵਰ ਅਧਿਕਾਰੀਆਂ ਦੇ ਪਹੁੰਚਣ ਤੋਂ ਪਹਿਲਾਂ ਹੀ ਉੱਥੋਂ ਭੱਜ ਗਿਆ ਸੀ। ਇਸ ਦੋਹਰੇ ਕਤਲ ਦੇ ਸਬੰਧ ਵਿੱਚ ਅਜੇ ਤੱਕ ਕਿਸੇ ਵਿਅਕਤੀ ਉੱਤੇ ਕੋਈ ਦੋਸ਼ ਨਹੀਂ ਲਗਾਇਆ ਗਿਆ।ਹਾਲਾਂਕਿ ਕਿ ਪੁਲਿਸ ਨੇ ਇੱਕ 30 ਸਾਲਾ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਸੀ ਜਿਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਪੁਲਿਸ ਨੇ ਜਾਂਚ ਵਿੱਚ ਸਹਿਯੋਗ ਦੇਣ ਵਾਲੇ ਲੋਕਾਂ ਦਾ ਧੰਨਵਾਦ ਕੀਤਾ ਹੈ। ਜਿਨ੍ਹਾਂ ਕੋਲ ਇਸ ਘਟਨਾ ਨਾਲ ਜੁੜੀ ਕੋਈ ਵੀ ਜਾਣਕਾਰੀ ਹੈ, ਉਨ੍ਹਾਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ ਗਈ ਹੈ।ਹਵਾਲਾ ਨੰਬਰ: 260827/1324 ਦੇ ਰਾਹੀ ਪੁਲਿਸ ਨਾਲ 105 ਉੱਤੇ ਸੰਪਰਕ ਕੀਤਾ ਜਾ ਸਕਦਾ ਹੈ।
ਮੈਨੂਰੇਵਾ ‘ਚ ਪਿਛਲੇ ਹਫ਼ਤੇ ਹੋਏ ਦੋਹਰੇ ਕਤਲ ਕਾਂਡ ਦੀ ਜਾਂਚ ਲਗਾਤਾਰ ਜਾਰੀ…












