Home » ਕੈਨੇਡਾ ‘ਚ 24 ਸਾਲਾ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰਕੇ ਕਤਲ
Home Page News • India • World • World News

ਕੈਨੇਡਾ ‘ਚ 24 ਸਾਲਾ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰਕੇ ਕਤਲ

Spread the news

ਸ਼ਹਿਰ ਤੋਂ ਇੱਕ ਬੇਹੱਦ ਦੁਖਦਾਈ ਖ਼ਬਰ ਸਾਹਮਣੇ ਆਈ ਹੈ। Northeast Calgary ਦੇ Cornerstone ਇਲਾਕੇ ਵਿੱਚ ਹੋਈ ਗੋਲੀਬਾਰੀ ਦੌਰਾਨ ਮਾਰੇ ਗਏ ਨੌਜਵਾਨ ਦੀ ਪਛਾਣ ਮੀਡੀਆ ਰਿਪੋਰਟਾਂ ਵਿੱਚ 24 ਸਾਲਾ ਹਰਜਸ ਸਿੰਘ, ਵਾਸੀ ਸੁੰਦਰ ਨਗਰ, ਪਠਾਨਕੋਟ, ਵਜੋਂ ਕੀਤੀ ਗਈ ਹੈ।ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਸ ਵਾਰਦਾਤ ਦਾ ਮਕਸਦ ਕੀ ਸੀ। ਗੋਲੀਬਾਰੀ ਕਰਨ ਵਾਲੇ ਅਣਪਛਾਤੇ ਵਿਅਕਤੀ ਦੀ ਪਛਾਣ ਅਤੇ ਗ੍ਰਿਫ਼ਤਾਰੀ ਲਈ ਯਤਨ ਜਾਰੀ ਹਨ।
ਸੂਤਰਾਂ ਮੁਤਾਬਕ ਹਰਜਸ ਕਰੀਬ ਤਿੰਨ ਮਹੀਨੇ ਪਹਿਲਾਂ ਰੋਜ਼ਗਾਰ ਦੀ ਭਾਲ ਵਿੱਚ ਇੱਥੇ ਆਇਆ ਸੀ ਅਤੇ ਇੱਕ ਸਟੋਰ ’ਤੇ ਕੰਮ ਕਰ ਰਿਹਾ ਸੀ। ਕੁਝ ਸੂਤਰ ਇਹ ਵੀ ਦੱਸ ਰਹੇ ਹਨ ਕਿ ਤਿੰਨ ਮਹੀਨੇ ਪਹਿਲਾਂ ਹਰਜਸ ਅਮਰੀਕਾ ਆਇਆ ਸੀ ਤੇ ਉੱਥੋਂ ਕਿਸੇ ਕਾਰਨ ਵੀਕਐਂਡ ‘ਤੇ ਕੈਲਗਰੀ ਪੁੱਜਾ ਸੀ।