Home » Whanganui ਨਜ਼ਦੀਕ ਵਾਪਰੇ ਵਾਹਨ ਹਾਦਸੇ ਵਿੱਚ ਦੋ ਜਣੇ ਜ਼ਖ਼ਮੀ,ਇੱਕ ਦੀ ਹਾਲਤ ਨਾਜ਼ੁਕ
Home Page News • New Zealand Local News • NewZealand

Whanganui ਨਜ਼ਦੀਕ ਵਾਪਰੇ ਵਾਹਨ ਹਾਦਸੇ ਵਿੱਚ ਦੋ ਜਣੇ ਜ਼ਖ਼ਮੀ,ਇੱਕ ਦੀ ਹਾਲਤ ਨਾਜ਼ੁਕ

Spread the news

ਆਕਲੈਂਡ(ਰੰਧਾਵਾ) ਬੀਤੀ ਰਾਤ Whanganui ਨੇੜੇ ਕਾਰ ਹਾਦਸੇ ਤੋਂ ਬਾਅਦ ਦੋ ਵਿਅਕਤੀ ਦੇ ਗੰਭੀਰ ਜ਼ਖ਼ਮੀ ਹੋਣ ਦੀ ਖਬਰ ਹੈ ਜਿਨਾਂ ਵਿੱਚ ਇੱਕ ਦੀ ਹਾਲਤ ਬੇਹੱਦ ਨਾਜ਼ੁਕ ਦੱਸੀ ਜਾ ਰਹੀ ਹੈ।
ਐਮਰਜੈਂਸੀ ਸੇਵਾਵਾਂ ਨੂੰ ਸਟੇਟ ਹਾਈਵੇਅ 3 ‘ਤੇ ਕੈਟੋਕੇ ਦੇ ਦੱਖਣ ਵਿੱਚ, ਸ਼ਾਮ 5.10 ਵਜੇ ਦੇ ਕਰੀਬ ਘਟਨਾ ਬਾਰੇ ਸੂਚਿਤ ਕੀਤਾ ਗਿਆ।ਹਾਟੋ ਹੋਨ ਸੇਂਟ ਜੌਨ ਦੋ ਮਰੀਜ਼ਾਂ ਨੂੰ ਹਸਪਤਾਲ ਲੈ ਕੇ ਗਈ ਹੈ।ਫਾਇਰ ਐਂਡ ਐਮਰਜੈਂਸੀ ਨਿਊਜ਼ੀਲੈਂਡ ਸ਼ਿਫਟ ਮੈਨੇਜਰ ਐਲੀਸਨ ਮੁੰਨ ਨੇ ਕਿਹਾ ਕਿ ਦੋ ਲੋਕਾਂ ਨੂੰ ਬਾਹਰ ਕੱਢਿਆ ਗਿਆ।
ਨਿਊਜ਼ੀਲੈਂਡ ਟ੍ਰਾਂਸਪੋਰਟ ਏਜੰਸੀ ਵਾਕਾ ਕੋਟਾਹੀ ਨੇ ਕਿਹਾ ਕਿ SH3 ਸ਼ਾਮ 5.40 ਵਜੇ ਤੋਂ ਸ਼ਾਮ 7.20 ਵਜੇ ਤੱਕ ਪੌਰੀ ਰੋਡ ਦੇ ਉੱਤਰ ਵਿੱਚ ਬੰਦ ਕਰ ਦਿੱਤਾ ਗਿਆ ਸੀ।ਹਾਦਸੇ ਦੇ ਹਾਲਾਤਾਂ ਦੀ ਜਾਂਚ ਕੀਤੀ ਜਾ ਰਹੀ ਹੈ।