Home » ਕੈਲੀਫੋਰਨੀਆ ਵਿੱਚ ਕੇਰਲਾ ਰਾਜ ਦੀਆਂ ਦੋ ਭਾਰਤੀ ਔਰਤਾਂ ਦਾ ਉਹਨਾ ਦੀ ਸਹੇਲੀ ਵੱਲੋਂ ਬੇਰਹਿਮੀ ਨਾਲ ਕਤਲ….
Home Page News • India • World • World News

ਕੈਲੀਫੋਰਨੀਆ ਵਿੱਚ ਕੇਰਲਾ ਰਾਜ ਦੀਆਂ ਦੋ ਭਾਰਤੀ ਔਰਤਾਂ ਦਾ ਉਹਨਾ ਦੀ ਸਹੇਲੀ ਵੱਲੋਂ ਬੇਰਹਿਮੀ ਨਾਲ ਕਤਲ….

Spread the news

 ਕੈਲੀਫੋਰਨੀਆ ਰਾਜ ਚ’ ਵਾਪਰੀ ਇੱਕ ਘਟਨਾ ਵਿੱਚ ਦੋ ਭਾਰਤੀ ਔਰਤਾਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ, ਇੱਕ ਔਰਤ ਨੂੰ ਚਾਕੂ ਮਾਰ ਕੇ ਮਾਰ ਦਿੱਤਾ ਗਿਆ ਜਦੋਂ ਕਿ ਦੂਜੀ ਨੂੰ ਇੱਕ ਕਾਰ ਦੇ ਨਾਲ ਕੁਚਲ ਦਿੱਤਾ। ਦੋਵੇਂ ਮ੍ਰਿਤਕਾਂ ਦੀ ਪਛਾਣ ਹੋ ਗਈ ਹੈ ਅਤੇ ਉਹ ਮੂਲ ਰੂਪ ਵਿੱਚ ਕੇਰਲਾ ਰਾਜ  ਦੀਆ ਰਹਿਣ ਵਾਲੀਆਂ ਹਨ। ਉਨ੍ਹਾਂ ਦੇ ਕਤਲ ਦੀ ਦੋਸ਼ੀ ਔਰਤ ਵੀ ਕੇਰਲ ਰਾਜ ਦੀ ਰਹਿਣ ਵਾਲੀ ਹੈ ਅਤੇ ਦੋਵੇਂ ਮ੍ਰਿਤਕ ਔਰਤਾਂ ਨੂੰ ਚੰਗੀ ਤਰ੍ਹਾਂ ਜਾਣਦੀ ਸੀ। ਇੱਕ ਰਿਪੋਰਟ ਦੇ ਅਨੁਸਾਰ, ਮ੍ਰਿਤਕ ਅਤੇ ਦੋਸ਼ੀ ਇੱਕੋ ਅਪਾਰਟਮੈਂਟ ਕੰਪਲੈਕਸ ਵਿੱਚ ਰਹਿੰਦੇ ਸਨ। ਸੈਨ ਹੋਜ਼ੇ ਕੈਲੀਫੋਰਨੀਆ ਦੀ ਸਥਾਨਕ ਪੁਲਿਸ ਦੇ ਅਨੁਸਾਰ, ਦੋਸ਼ੀ ਨੇ ਇੱਕ ਨਿੱਜੀ ਮਾਮਲੇ ਨੂੰ ਲੈ ਕੇ ਲੜਾਈ ਤੋਂ ਬਾਅਦ ਦੋਹਰੀ ਚਾਕੂ ਮਾਰ ਕੇ ਇਹ ਘਟਨਾ ਨੂੰ ਅੰਜਾਮ ਦਿੱਤਾ ਅਤੇ ਉਹਨਾਂ ਨੂੰ ਮੋਤ ਦੇ ਘਰ ਉਤਾਰ ਦਿੱਤਾ। ਇਸ ਘਟਨਾ ਵਿੱਚ ਮਰਨ ਵਾਲੀਆਂ ਔਰਤਾਂ ਵਿੱਚੋਂ ਇੱਕ ਦੀ ਪਛਾਣ ਅੰਜਨਾ ਵਜੋਂ ਹੋਈ ਹੈ, ਜਿਸਦੀ ਉਮਰ 35 ਸਾਲ ਸੀ, ਜਦੋਂ ਕਿ ਦੂਜੀ ਔਰਤ ਦਾ ਨਾਮ ਐਨ ਮੈਰੀ ਮੈਥਿਊ ਹੈ, ਜਿਸਦੀ ਉਮਰ 40 ਸਾਲ ਸੀ। ਮ੍ਰਿਤਕਾਂ ਦੇ ਪਰਿਵਾਰਾਂ ਦਾ ਦਾਅਵਾ ਹੈ ਕਿ ਅੰਜਨਾ ਅਤੇ ਮੈਰੀ ਦਾ ਕਤਲ ਉਨ੍ਹਾਂ ਦੀ ਸਹੇਲੀ ਅਨੀਲਾ ਨੇ ਕੀਤਾ ਸੀ। ਸੈਨ ਹੋਜ਼ੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਦੋਸ਼ੀ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਭਾਰਤ ਵਿੱਚ ਰਹਿਣ ਵਾਲੇ ਮ੍ਰਿਤਕ ਦੇ ਪਰਿਵਾਰ ਨੂੰ ਜਾਣਨ ਵਾਲੇ ਇੱਕ ਵਿਅਕਤੀ ਨੇ ਟਾਈਮਜ਼ ਆਫ਼ ਇੰਡੀਆ ਨੂੰ ਦੱਸਿਆ ਕਿ ਮੈਰੀ ਦਾ ਅਨੀਲਾ ਨਾਲ ਨੌਕਰੀ ਨੂੰ ਲੈ ਕੇ ਝਗੜਾ ਹੋਇਆ ਸੀ। ਅਮਰੀਕਾ ਦੇ ਸਥਾਨਕ ਮੀਡੀਆ ਰਿਪੋਰਟਾਂ ਦੇ ਅਨੁਸਾਰ, ਸ਼ੁੱਕਰਵਾਰ ਦੁਪਹਿਰ 1:53 ਵਜੇ 911 ‘ਤੇ ਇੱਕ ਕਾਲ ਆਈ ਕਿ ਲਿੰਡਾ ਵਿਸਟਾ ਸਟਰੀਟ ਦੇ 700 ਬਲਾਕ ਵਿੱਚ ਇੱਕ ਔਰਤ ਦੇ ਘਰ ਵਿੱਚ ਚਾਕੂ ਮਾਰਿਆ ਗਿਆ ਹੈ। ਜਦੋਂ ਪੁਲਿਸ ਮੌਕੇ ‘ਤੇ ਪਹੁੰਚੀ, ਤਾਂ ਔਰਤ ਬੇਹੋਸ਼ ਸੀ ਅਤੇ ਕੋਈ ਜਵਾਬ ਨਹੀਂ ਦੇ ਰਹੀ ਸੀ, ਅਤੇ ਐਮਰਜੈਂਸੀ ਮੈਡੀਕਲ ਟੀਮ ਦੁਆਰਾ ਉਸਨੂੰ ਅਪਰਾਧ ਵਾਲੀ ਥਾਂ ‘ਤੇ ਮ੍ਰਿਤਕ ਐਲਾਨ ਦਿੱਤਾ ਗਿਆ।ਅਨੀਲਾ ਨੇ ਮੈਰੀ ਨੂੰ ਆਪਣੇ ਘਰ ਵਿੱਚ ਦਾਖਲ ਹੋਣ ਤੋਂ ਬਾਅਦ ਮਾਰ ਦਿੱਤਾ, ਜਦੋਂ ਕਿ ਅੰਜਨਾ ਦੇ ਪਰਿਵਾਰ ਦਾ ਕਹਿਣਾ ਹੈ ਕਿ ਅਨੀਲਾ ਨੇ ਉਸਨੂੰ ਕਾਰ ਨਾਲ ਟੱਕਰ ਮਾਰ ਕੇ ਮਾਰ ਦਿੱਤਾ। ਦੋਵੇਂ ਕਤਲ ਸ਼ੁੱਕਰਵਾਰ ਦੁਪਹਿਰ, ਅਮਰੀਕੀ ਸਮੇਂ ਅਨੁਸਾਰ ਕੀਤੇ ਗਏ ਸਨ, ਜਿਸਦੀ ਸੂਚਨਾ ਮ੍ਰਿਤਕ ਦੇ ਪਰਿਵਾਰ ਨੂੰ ਸ਼ਨੀਵਾਰ ਨੂੰ ਭਾਰਤ ਵਿੱਚ ਦਿੱਤੀ ਗਈ। ਮੈਰੀ ਪਿਛਲੇ ਦਸ ਸਾਲਾਂ ਤੋਂ ਆਪਣੇ ਪਤੀ ਨਾਲ ਅਮਰੀਕਾ ਵਿੱਚ ਰਹਿ ਰਹੀ ਸੀ ਅਤੇ ਇੱਕ ਇੰਜੀਨੀਅਰ ਵਜੋਂ ਕੰਮ ਕਰਦੀ ਸੀ, ਉਸਦੇ ਮਾਪਿਆਂ ਦੀ ਕੁਝ ਸਾਲ ਪਹਿਲਾਂ ਭਾਰਤ ਵਿੱਚ ਇੱਕ ਹਾਦਸੇ ਵਿੱਚ ਮੌਤ ਹੋ ਗਈ ਸੀ।ਮ੍ਰਿਤਕ ਅੰਜਨਾ ਪਿਛਲੇ ਛੇ ਸਾਲਾਂ ਤੋਂ ਕੈਲੀਫੋਰਨੀਆ ਵਿੱਚ ਅਧਿਆਪਕ ਵਜੋਂ ਕੰਮ ਕਰ ਰਹੀ ਸੀ। ਅੰਜਨਾ ਦਾ ਪਤੀ ਵੀ ਅਮਰੀਕਾ ਵਿੱਚ ਕੰਮ ਕਰਦਾ ਹੈ।