Home » ਪ੍ਰਸਿੱਧ ਗੀਤਕਾਰ ਮੰਗਲ ਹਠੂਰ ਦੀ ਟੋਰੰਟੋ ‘ਚ ਸਜੀ ਮਹਿਫਲ ਵਿੱਚ ਲੱਗੀਆਂ ਰੌਣਕਾਂ….
Entertainment • Entertainment • Home Page News • India • World • World News

ਪ੍ਰਸਿੱਧ ਗੀਤਕਾਰ ਮੰਗਲ ਹਠੂਰ ਦੀ ਟੋਰੰਟੋ ‘ਚ ਸਜੀ ਮਹਿਫਲ ਵਿੱਚ ਲੱਗੀਆਂ ਰੌਣਕਾਂ….

Spread the news

 ਟੋਰੰਟੋ (ਕਨੇਡਾ)ਵਿੱਚ ਪ੍ਰਸਿੱਧ ਗੀਤਕਾਰ ਅਤੇ ਨਾਵਲਕਾਰ ਮੰਗਲ ਹਠੂਰ ਦੀ ਮਹਿਫ਼ਲ ਨੂੰ ਬਹੁਤ ਹੀ ਭਰਵਾਂ ਹੁੰਗਾਰਾ ਮਿਲਿਆ। ਇਹ ਮਹਿਫ਼ਲ Formax Realty Brokerage ਵੱਲੋਂ ਰੱਖੀ ਗਈ ਸੀ । ਇਸ ਮਹਿਫ਼ਲ ਵਿੱਚ ਟੋਰੰਟੋ ਦੇ ਬਹੁਤ ਸਾਰੇ ਪਤਵੰਤੇ ਸੱਜਣਾਂ ਨੇ ਹਿੱਸਾ ਲਿਆ। ਇਸ ਮਹਿਫ਼ਲ ਵਿੱਚ ਮੰਗਲ ਹਠੂਰ ਦੀ 18 ਵੀਂ ਕਿਤਾਬ “ਸੋਨੇ ਵਿੱਚ ਵੀ ਖੋਟ” ਰਿਲੀਜ਼ ਕੀਤੀ ਗਈ ਅਤੇ ਮੰਗਲ ਹਠੂਰ ਨੇ ਸ਼ਾਇਰੀ ਨਾਲ ਖੂਬ ਰੰਗ ਬੰਨ੍ਹਿਆ । ਪ੍ਰਸਿੱਧ ਗਾਇਕ ਹੈਰੀ ਸੰਧੂ ਅਤੇ ਹਰਵਿੰਦਰ ਸੰਘਾ ਨੇ ਵੀ ਆਪਣੇ ਗੀਤ ਪੇਸ਼ ਕੀਤੇ । ਇਸ ਮਹਿਫ਼ਲ ਵਿੱਚ ਹੋਰਾਂ ਗਾਇਕਾਂ ਨੇ ਵੀ ਆਪਣੀ ਕਲਾ ਦੇ ਜੌਹਰ ਵਿਖਾਏ ।ਇਸ ਮਹਿਫਿਲ ਵਿੱਚ ਹਰਦੀਪ ਸਿਵੀਆ ਜੀ, ਪ੍ਰਸਿੱਧ ਗਾਇਕ ਹੈਰੀ ਸੰਧੂ, ਹਰਜੀਤ ਬਾਜਵਾ,ਪਰਦੀਪ ਸਿੰਘ ਗਰੇਵਾਲ, ਬਲਵਿੰਦਰ ਸਿੰਘ ਗਰੇਵਾਲ, ਨੰਬਰਦਾਰ ਜਸਵੰਤ ਸਿੰਘ,ਬਲਕਾਰ ਸਿੰਘ,ਹਰਵਿੰਦਰ ਸੰਘਾ ,ਬਰਾੜ,ਹਰਪਾਲ ਸਿੰਘ ਰੰਧਾਵਾ,ਵਿਨੋਦ ਜੀ,ਬਲਰਾਜ ਸ਼ੋਕਰ,ਜਸਪਾਲ ਬਰਾੜ,ਗੁਰਜੀਤ ਧਾਲੀਵਾਲ,ਹਰਪ੍ਰੀਤ ਮਾਣੂੰਕੇ,ਜਗਦੇਵ ਸਿੱਧੂ ਕੋਮਲ ਸਾਰਧਾ,ਗਗਨ ਜੀ ,ਪ੍ਰਸਿੱਧ ਗਾਇਕ ਬਾਜਵਾ ਸਿਆਲਕੋਟੀ,ਮਿਸਟਰ ਸਿੰਘ ਪੀਜ਼ਾ ਦੀ ਟੀਮ ,ਵਿਵੇਕ ਵਰਮਾ,ਰਿੱਕੀ ਬਰਾੜ,ਗੁਰਪ੍ਰੀਤ ਕੁਹਾੜ,ਸੰਦੀਪ ਚੱਕਮਾਫੀ,ਜਗਰੂਪ ਬੱਲੋਵਾਲ,ਗੁਰਵੀਰ ਟਿਵਾਣਾ,ਰਾਜੂ ਤੂਰ,ਡਾਕਟਰ ਸੁਰਿੰਦਰ ਸ਼ਰਮਾਂ ਬਲਦੇਵ ਰਹਿਪਾ ਅਤੇ ਹੋਰ ਵੀ ਪਤਵੰਤੇ ਸੱਜਣਾਂ ਨੇ ਮਹਿਫ਼ਲ ਦੀ ਰੋਣਕ ਨੂੰ ਵਧਾਇਆ। ਅਖੀਰ ਵਿੱਚ ਮੰਗਲ ਹਠੂਰ ਵੱਲੋਂ ਸਾਰੇ ਸੱਜਣਾਂ ਮਿੱਤਰਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਗਿਆ ।