Home » ਪੰਜਾਬੀ ਯੂਟਿਊਬਰ ਮਨੀ ਸ਼ੋਕਰ ਪੁਲਿਸ ਨਾਕੇ ’ਤੇ ਫਾਇਰਿੰਗ ਕੇਸ ਵਿੱਚ ਗ੍ਰਿਫ਼ਤਾਰ….
Home Page News • India • India News

ਪੰਜਾਬੀ ਯੂਟਿਊਬਰ ਮਨੀ ਸ਼ੋਕਰ ਪੁਲਿਸ ਨਾਕੇ ’ਤੇ ਫਾਇਰਿੰਗ ਕੇਸ ਵਿੱਚ ਗ੍ਰਿਫ਼ਤਾਰ….

Spread the news

ਪੰਜਾਬੀ ਯੂਟਿਊਬਰ ਮਨਪ੍ਰੀਤ ਸਿੰਘ ਉਰਫ਼ ਮਨੀ ਸ਼ੋਕਰ (ਮਨੀ ਸ਼ਾਕਰ/ਮਨੀ ਸ਼ੋਕਰ) ਨੂੰ ਪੁਲਿਸ ਨਾਕੇ ’ਤੇ ਫਾਇਰਿੰਗ ਕਰਨ ਦੇ ਗੰਭੀਰ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਘਟਨਾ ਜਲੰਧਰ ਦੇ ਥਾਣਾ ਸਦਰ ਅਧੀਨ ਉਪ-ਚੌਕੀ ਜੰਡਿਆਲਾ ਮੋੜ ’ਤੇ ਹੋਈ। ਪੁਲਿਸ ਮੁਤਾਬਕ ਸ਼ੁੱਕਰਵਾਰ ਰਾਤ ਚੈਕਿੰਗ ਮੁਹਿੰਮ ਦੌਰਾਨ ਫਗਵਾੜਾ ਵੱਲੋਂ ਆ ਰਹੀ ਕਾਲੇ ਰੰਗ ਦੀ ਸਕਾਰਪੀਓ ਗੱਡੀ ਨੂੰ ਰੋਕਿਆ ਗਿਆ। ਚੌਕੀ ਇੰਚਾਰਜ ਸਬ-ਇੰਸਪੈਕਟਰ ਨਰਿੰਦਰ ਸਿੰਘ ਅਤੇ ਉਸਦੀ ਟੀਮ ਨੇ ਡਰਾਈਵਰ ਤੋਂ ਲਾਇਸੈਂਸ ਮੰਗਿਆ ਤਾਂ ਉਸ ਨੇ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਗੱਡੀ ਵਿੱਚ ਬੈਠੇ ਮਨੀ ਸ਼ੋਕਰ ਤੋਂ ਪਛਾਣ ਪੱਤਰ ਮੰਗਿਆ ਗਿਆ।

ਪੁਲਿਸ ਮੁਤਾਬਕ ਉਸ ਨੇ ਆਈਡੀ ਕੱਢਣ ਦੇ ਬਹਾਨੇ ਅਚਾਨਕ ਆਸਟ੍ਰੀਆ ਵਿੱਚ ਬਣੀ ਗਲੋਕ-19 ਪਿਸਤੌਲ ਕੱਢ ਲਈ ਅਤੇ ਪੁਲਿਸ ਅਧਿਕਾਰੀ ’ਤੇ ਤਾਨ ਦਿੱਤੀ। ਸਬ-ਇੰਸਪੈਕਟਰ ਨਰਿੰਦਰ ਸਿੰਘ ਨੇ ਤੁਰੰਤ ਹਮਲਾਵਰ ਦੀ ਬਾਂਹ ਫੜ ਕੇ ਝਟਕਾ ਦਿੱਤਾ, ਜਿਸ ਕਾਰਨ ਦੋ ਗੋਲੀਆਂ ਨਿਸ਼ਾਨਾ ਚੁੱਕ ਗਈਆਂ ਅਤੇ ਨੇੜਲੇ ਰਾਹੁਲ ਰਾਜ ਸਪੈਸ਼ਲ ਨਾਨ ਢਾਬੇ ਦੀ ਕੰਧ ਵਿੱਚ ਵੱਜੀਆਂ। ਪੁਲਿਸ ਟੀਮ ਨੇ ਮੌਕੇ ’ਤੇ ਹੀ ਮਨੀ ਸ਼ੋਕਰ ਅਤੇ ਉਸਦੇ ਡਰਾਈਵਰ ਦਿਲਪ੍ਰੀਤ ਸਿੰਘ (ਵਾਸੀ ਧਰਮ ਸਿੰਘ ਵਾਲਾ, ਮੋਗਾ) ਨੂੰ ਗ੍ਰਿਫ਼ਤਾਰ ਕਰ ਲਿਆ। ਪ੍ਰਾਇਮਰੀ ਤਲਾਸ਼ੀ ਵਿੱਚ ਆਸਟ੍ਰੀਆ ਮੇਡ ਗਲੋਕ-19 ਪਿਸਤੌਲ (ਵਿੱਚ 3 ਜ਼ਿੰਦਾ ਕਾਰਤੂਸ), 2 ਖੋਲ, ਸਕਾਰਪੀਓ ਗੱਡੀ ਅਤੇ 4 ਮੋਬਾਈਲ ਫੋਨ ਬਰਾਮਦ ਹੋਏ ਹਨ। ਥਾਣਾ ਸਦਰ ਵਿੱਚ ਇਰਾਦਾ-ਏ-ਕਤਲ ਅਤੇ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।