ਆਕਲੈਂਡ(ਰੰਧਾਵਾ)ਹੈਮਿਲਟਨ ਦੇ ਨਿਊ ਵਰਲਡ ਰੋਟੋਟੂਨਾ ਸੁਪਰਮਾਰਕੀਟ ਦੀ ਸਾਬਕਾ ਚੈੱਕਆਉਟ ਮੈਨੇਜਰ ਅਮਨਦੀਪ ਕੌਰ ਸਿੰਘ ਨੇ ਹੈਮਿਲਟਨ ਜ਼ਿਲ੍ਹਾ ਅਦਾਲਤ ਵਿੱਚ ਚੋਰੀ ਅਤੇ ਧੋਖਾਧੜੀ ਨਾਲ ਪੈਸੇ ਹਾਸਲ ਕਰਨ ਦੇ ਦੋਸ਼ ਕਬੂਲ ਕੀਤੇ ਹਨ।ਅਕਤੂਬਰ 2023 ਤੋਂ ਫਰਵਰੀ 2024 ਵਿਚਾਲੇ ਉਸ ਨੇ ਜਾਅਲੀ ਰਿਫੰਡ ਅਤੇ ਹੋਰ ਲੈਣ-ਦੇਣ ਰਾਹੀਂ ਨਕਦੀ ਤੇ ਗਿਫਟ ਕਾਰਡ ਹਾਸਲ ਕੀਤੇ। ਇਸ ਤੋਂ ਇਲਾਵਾ ਕਰਿਆਨੇ ਦਾ ਸਾਮਾਨ ਅਤੇ ਪ੍ਰਚਾਰ ਲਈ ਰੱਖੇ ਉਤਪਾਦ ਵੀ ਚੋਰੀ ਕੀਤੇ। ਸਾਹਮਣੇ ਆਈ ਚੋਰੀ ਦੀ ਕੁੱਲ ਕੀਮਤ ਕਰੀਬ 50 ਹਜ਼ਾਰ ਨਿਊਜ਼ੀਲੈਂਡ ਡਾਲਰ ਦੱਸੀ ਗਈ ਹੈ।
ਉਸ ਨੂੰ 8 ਮਾਰਚ 2024 ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ। ਸਟੋਰ ਮਾਲਕ ਅਨੁਸਾਰ, ਜਾਂਚ ਦੌਰਾਨ ਸਾਹਮਣੇ ਆਈਆਂ ਪ੍ਰਬੰਧਕੀ ਖਾਮੀਆਂ ਦੂਰ ਕਰ ਦਿੱਤੀਆਂ ਗਈਆਂ ਹਨ।ਅਮਨਦੀਪ ਕੌਰ ਸਿੰਘ ਨੂੰ ਫਰਵਰੀ ਵਿੱਚ ਸਜ਼ਾ ਸੁਣਾਈ ਜਾਵੇਗੀ।
ਨਿਊ ਵਰਲਡ ਰੋਟੋਟੂਨਾ ‘ਚ ਭਾਰਤੀ ਮੂਲ ਦੀ ਸਾਬਕਾ ਚੈੱਕਆਉਟ ਮੈਨੇਜਰ ਨੇ ਕਬੂਲੇ ਚੋਰੀ ਦੇ ਦੋਸ਼ ਅਤੇ ਧੋਖਾਧੜੀ ਦੇ ਦੋਸ਼













Add Comment