ਆਕਲੈਂਡ(ਰੰਧਾਵਾ) ਵਾਈਕਾਟੋ ਪੁਲਿਸ ਵੱਲੋਂ ਰਿੱਕੀ ਨਾਮ ਦੀ ਵਿਅਕਤੀ ਦੀ ਭਾਲ ਲਈ ਭਾਈਚਾਰੇ ਨੂੰ ਅਪੀਲ ਕੀਤੀ ਗਈ ਹੈ ਜਿਸਦੀ ਕਿ ਹੈਮਿਲਟਨ ਤੋਂ ਲਾਪਤਾ ਹੋਣ ਦੀ ਰਿਪੋਰਟ ਹੈ।
ਰਿੱਕੀ ਨੂੰ ਆਖਰੀ ਵਾਰ ਵੀਰਵਾਰ 24 ਸਤੰਬਰ ਨੂੰ ਦੇਖਿਆ ਗਿਆ ਸੀ ਅਤੇ ਉਦੋਂ ਤੋਂ ਉਸਨੂੰ ਦੇਖਿਆ ਜਾਂ ਸੁਣਿਆ ਨਹੀਂ ਗਿਆ ਹੈ।
ਮੰਨਿਆ ਜਾ ਰਿਹਾ ਹੈ ਕਿ ਉਹ ਕੈਂਬਰਿਜ ਵਿੱਚ ਹੋ ਸਕਦਾ ਹੈ, ਪਰ ਹੁਣ ਤੱਕ ਪੁੱਛਗਿੱਛਾਂ ਵਿੱਚ ਅਜੇ ਉਹ ਮਿਲਿਆ ਨਹੀ ਹੈ।
ਪੁਲਿਸ ਅਤੇ ਉਸਦੇ ਪਰਿਵਾਰ ਨੂੰ ਉਸਦੀ ਸੁਰੱਖਿਆ ਦੀ ਚਿੰਤਾ ਹੈ ਅਤੇ ਉਹ ਉਸਨੂੰ ਘਰ ਵਾਪਸ ਆਉਂਦੇ ਦੇਖਣਾ ਚਾਹੁੰਦੇ ਹਨ।ਜੇਕਰ ਤੁਸੀਂ ਰਿੱਕੀ ਨੂੰ ਦੇਖਿਆ ਹੈ ਜਾਂ ਉਸਦਾ ਠਿਕਾਣਾ ਜਾਂ ਹਰਕਤਾਂ ਜਾਣਦੇ ਹੋ, ਤਾਂ ਕਿਰਪਾ ਕਰਕੇ 105 ‘ਤੇ ਕਾਲ ਕਰੋ ਅਤੇ ਫਾਈਲ ਨੰਬਰ 260929/7453 ਦਾ ਹਵਾਲਾ ਦਿਓ
ਵਾਈਕਾਟੋ ‘ਚ ਗੁੰਮਸ਼ੁਦਾ ਹੋਏ ਵਿਅਕਤੀ ਦੀ ਭਾਲ ਲਈ ਪੁਲਿਸ ਨੇ ਕੀਤਾ ਖਾਸ ਅਪੀਲ…













Add Comment