Home » ਕ੍ਰਾਈਸਟਚਰਚ ਤੜਕੇ ਸਵੇਰੇ ਵਾਪਰੇ ਹਾਦਸੇ ਵਿੱਚ ਦੋ ਜਣੇ ਹੋਏ ਗੰਭੀਰ ਜ਼ਖ਼ਮੀ…
Home Page News • New Zealand Local News • NewZealand

ਕ੍ਰਾਈਸਟਚਰਚ ਤੜਕੇ ਸਵੇਰੇ ਵਾਪਰੇ ਹਾਦਸੇ ਵਿੱਚ ਦੋ ਜਣੇ ਹੋਏ ਗੰਭੀਰ ਜ਼ਖ਼ਮੀ…

Spread the news

ਆਕਲੈਂਡ(ਬਲਜਿੰਦਰ ਰੰਧਾਵਾ) ਕ੍ਰਾਈਸਟਚਰਚ ਵਿੱਚ ਇੱਕ ਹਾਦਸੇ ਵਿੱਚ ਦੋ ਲੋਕਾਂ ਦੇ ਗੰਭੀਰ ਜ਼ਖਮੀ ਹੋਣ ਦੀ ਖ਼ਬਰ ਹੈ ਜਿੱਥੇ ਕਿ ਡਰਾਈਵਰ ਮੌਕੇ ਤੋਂ ਭੱਜ ਗਿਆ ਦੱਸਿਆ ਜਾ ਰਿਹਾ ਹੈ।ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਕਲੀਵਲੈਂਡ ਸਟਰੀਟ ‘ਤੇ ਇੱਕ ਵਾਹਨ ਦੇ ਹਾਦਸੇ ਬਾਰੇ ਤੜਕੇ ਸਵੇਰੇ 3.50 ਵਜੇ ਰਿਪੋਰਟ ਮਿਲੀ।ਪੁਲਿਸ ਦੇ ਆਉਣ ਤੋਂ ਪਹਿਲਾਂ ਹੀ ਵਾਹਨ ਦਾ ਡਰਾਈਵਰ ਮੌਕੇ ਤੋਂ ਭੱਜ ਗਿਆ।
ਹਾਟੋ ਹੋਨ ਸੇਂਟ ਜੌਨ ਨੇ ਕਿਹਾ ਕਿ ਉਨ੍ਹਾਂ ਨੂੰ ਕਲੀਵਲੈਂਡ ਸਟਰੀਟ ਅਤੇ ਵਾਰਿੰਗਟਨ ਸਟਰੀਟ, ਮਾਇਰਹਾਉ ਦੇ ਚੌਰਾਹੇ ‘ਤੇ ਸਵੇਰੇ 3.52 ਵਜੇ ਹਾਦਸੇ ਬਾਰੇ ਸੂਚਿਤ ਕੀਤਾ ਗਿਆ। ਦੋ ਮਰੀਜ਼ਾਂ ਦਾ ਗੰਭੀਰ ਹਾਲਤ ਵਿੱਚ ਕ੍ਰਾਈਸਟਚਰਚ ਹਸਪਤਾਲ ਲਿਜਾਇਆ ਗਿਆ ਹੈ।ਪੁਲਿਸ ਨੇ ਕਿਹਾ ਕਿ ਪੁੱਛਗਿੱਛ ਜਾਰੀ ਹੈ।