ਇਟਲੀ ਦੀ ਪੁਲਸ ਨੇ ਇੱਕ ਵਿਸੇ਼ਸ ਜਾਂਚ ਤੋਂ ਬਾਅਦ ਇੱਕ ਗੁੰਝਲਦਾਰ ਘਟਨਾ ਨੂੰ ਅੰਜਾਮ ਦੇਣ ਵਾਲੇ 9 ਵਿਦੇਸ਼ੀਆਂ ਉਪੱਰ ਕਾਰਵਾਈ ਕਰਦਿਆਂ ਇੱਕ ਪ੍ਰਵਾਸੀ ਅਪਰਾਧਿਕ ਟੋਲੇ ਦਾ ਪਰਦਾਸਫਾਸ ਕੀਤਾ ਹੈ।ਇਟਲੀ ਦੇ ਰਾਸ਼ਟਰੀ ਮੀਡੀਏ ਵਿੱਚ ਵਿਸ਼ੇਸ ਸੁਰਖੀ ਬਣਨ ਵਾਲੀ ਇਹ ਘਟਨਾ ਜਿਸ ਵਿੱਚ ਸੂਬਾ ਲੰਬਾਰਦੀਆਂ ਦੀ ਪੁਲਸ ਨੇ 9 ਅਜਿਹੇ ਭਾਰਤੀ ਝੰਬੇ ਹਨ ਜਿਹੜੇ ਕਿ ਆਪਣੇ ਹੀ ਦੇਸ਼ ਨਾਗਰਿਕ ਨੂੰ ਕਥਿਤ ਤੌਰ ਤੇ ਅਗਵਾ ਕਰ ਕੁੱਟਮਾਰ ਕਰ ਉਸ ਤੋਂ ਫਿਰੌਤੀ ਮੰਗ ਰਹੇ ਸਨ।ਇਹ ਦਿਲ ਦਹਿਲਾਉਣ ਵਾਲੀ ਕਹਾਣੀ ਜਿ਼ਲ੍ਹਾ ਬਰੇਸ਼ੀਆ ਦੇ ਸ਼ਹਿਰ ਗੇਧੀ ਤੋਂ ਇਸੇ ਹੀ ਸਾਲ ਦੇ ਜਨਵਰੀ ਮਹੀਨੇ ਦੀ 9 ਤਾਰੀਕ ਤੋਂ ਸ਼ੁਰੂ ਹੁੰਦੀ ਹੈ।ਇਸ ਦਿਨ ਬਰੇਸ਼ੀਆਂ ਦੀ ਪੁਲਸ ਨੇ 3 ਭਾਰਤੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ ਜਿਹੜੇ ਕਿ ਇੱਕ ਭਾਰਤੀ ਨੌਜਵਾਨ ਅਤੇ ਉਸ ਦੀ ਮਾਂ ਨੂੰ ਸ਼ਹਿਰ ਗੇਧੀ ਦੇ ਡਾਕਘਰ ਧੱਕੇ ਨਾਲ ਲੈਕੇ ਗਏ।ਇਹਨਾਂ 3 ਭਾਰਤੀ ਨੌਜਵਾਨਾਂ ਨੇ ਪਿਸਤੋਲ ਨਾਲ ਧਮਕਾਉਂਦਿਆਂ ਬੰਦੀ ਬਣਾਏ ਭਾਰਤੀ ਨੂੰ ਆਪਣੇ ਬੱਚਤਖਾਤੇ ਵਿੱਚੋਂ 6000 ਯੂਰੋ ਕਢਵਾਉਣ ਲਈ ਮਜ਼ਬੂਰ ਕੀਤਾ ਪਰ ਬੰਦੀ ਭਾਰਤੀ ਨੇ ਹੌਸਲਾ ਨਹੀਂ ਛੱਡਿਆ ਤੇ ਕਿਸੇ ਤਰ੍ਹਾਂ ਅੱਖ ਬਚਾ ਉਹ ਇੱਕ ਪੁਲਸ ਵਾਲੇ ਤੋਂ (ਜਿਹੜਾ ਉਸ ਸਮੇਂ ਨਾ ਵਰਦੀ ਵਿੱਚ ਸੀ ਤੇ ਨਾਂਹੀ ਡਿਊਟੀ ਉਪੱਰ)ਮਦਦ ਲੈਣ ਵਿੱਚ ਕਾਮਯਾਬ ਹੋ ਗਿਆ।ਸਾਰੇ ਛੜਯੰਤਰ ਨੂੰ ਸਮਝ ਬਰੇਸ਼ੀਆਂ ਪੁਲਸ ਤੁਰੰਤ ਹਰਕਤ ਵਿੱਚ ਆ ਗਈ ਤੇ ਉਸ ਨੇ ਪਲਕ ਝਪਕਦਿਆਂ ਹੀ ਉਹਨਾਂ 3 ਭਾਰਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਿਹਨਾਂ ਕਿ ਭਾਰਤੀ ਨੌਜਵਾਨ ਨੂੰ ਕਥਿਤ ਤੌਰ ਤੇ ਬੰਦੀ ਬਣਾਇਆ ਹੋਇਆ ਸੀ।ਇਸ ਭਾਰਤੀ ਗਿਰੋਹ ਕੋਲੋ ਪੁਲਸ ਨੂੰ ਜਦੋਂ 2 ਪਿਸਤੌਲ ਮਿਲੇ ਤੇ ਨਾਲ 25 ਰਾਉਂਦ ਗੋਲਾ ਬਾਰੂਦ ਮਿਲਿਆ ।2 ਪਿਸਤੋਲਾਂ ਵਿੱਚੋਂ ਵੀ 1 ਚੋਰੀ ਦਾ ਬਰਾਮਦ ਕੀਤਾ ਗਿਆ ਤਾਂ ਪੁਲਸ ਨੇ ਬਾਰੀਕ ਛਾਣਨਾ ਲਾ ਇਸ ਕੇਸ ਨੂੰ ਹੋਰ ਖੰਘਾਲਿਆ ।ਕਥਿਤ ਭਾਰਤੀ ਗਿਰੋਹ ਦੇ ਫੋਨਾਂ ਦੇ ਰਿਕਾਰਡ ਤੇ ਹੋਰ ਸੋਸ਼ਲ ਮੀਡੀਏ ਦੇ ਖਾਤੇ ਚੈੱਕ ਕੀਤੇ ਗਏ ਜਿਹਨਾਂ ਤੋਂ ਇਹ ਵੀ ਪਤਾ ਲੱਗਾ ਕਿ ਇਸ ਗਿਰੋਹ ਨੇ ਬੰਦੀ ਬਣਾਏ ਭਾਰਤੀ ਦੀ ਇੱਕ ਗਲਤ ਢੰਗ ਨਾਲ ਵੀਡਿਓ ਵੀ ਬਣਾਈ ਸੀ ਜਿਸ ਨੂੰ ਵਾਇਰਲ ਕਰਨ ਦੀ ਧਮਕੀ ਦੇ ਉਹ ਬੰਦੀ ਭਾਰਤੀ ਤੋਂ ਫਿਰੌਤੀ ਮੰਗਦੇ ਸਨ।ਇਸ ਤੋਂ ਇਲਾਵਾ ਪੁਲਸ ਨੂੰ ਬਾਲ ਪੋਰਨੋਗ੍ਰਾਫੀ ਸਮੱਗਰੀ ਵੀ ਮਿਲੀ ਹੈ।ਇਸ ਸਾਰੇ ਮਾਮਲੇ ਵਿੱਚ ਪੁਲਸ ਨੇ ਹੁਣ ਤੱਕ 9 ਭਾਰਤੀ ਨੌਜਵਾਨਾਂ ਨੂੰ ਜਾਂਚ ਤੋਂ ਬਾਅਦ ਗ੍ਰਿਫਤਾਰ ਕੀਤਾ ਹੈ ਜਿਹਨਾਂ ਵਿੱਚੋ 8 ਨੂੰ ਜੇਲ ਭੇਜ ਦਿੱਤਾ ਜਦੋਂ ਕਿ 1 ਨੂੰ ਘਰ ਵਿੱਚ ਨਜ਼ਰ ਬੰਦ ਕੀਤਾ ਹੈ।ਮਾਮਲੇ ਦੀ ਗੰਭੀਰ ਨੂੰ ਦੇਖਦੇ ਜਿ਼ਲ੍ਹਾ ਬਰੇਸ਼ੀਆਂ ਦੇ ਪੁਲਸ ਕਮਿਸ਼ਨਰ ਪਾਓਲੋ ਸਰਤੋਰੀ ਨੇ ਦੋਸ਼ੀ ਭਾਰਤੀ ਨੌਜਵਾਨ ਜਿਹੜੇ ਕਿ ਸਾਰੇ ਕਾਨੂੰਨੀ ਨਿਵਾਸ ਆਗਿਆ ਨਾਲ ਇਟਲੀ ਰਹਿੰਦੇ ਸਨ ਤੇ ਖੇਤੀਬਾੜੀ ਦਾ ਕੰਮ ਕਰਦੇ ਸਨ ਉਹਨਾਂ ਦੀ ਨਿਵਾਸ ਆਗਿਆ ਰੱਦ ਕਰਨ ਦੇ ਫਰਮਾਨ ਜਾਰੀ ਕਰ ਦਿੱਤੇ ਹਨ ਤਾਂ ਜੋ ਸਜ਼ਾ ਤੋ ਬਾਅਦ ਸਭ ਦੋਸ਼ੀਆਂ ਨੂੰ ਇਹਨਾਂ ਦੇ ਮੂਲ ਦੇਸ਼ ਭਾਰਤ ਭੇਜਿਆ ਜਾ ਸਕੇ।ਉਕਤ 9 ਭਾਰਤੀਆਂ ਨੇ 1 ਭਾਰਤੀ ਨਾਲ ਅਜਿਹਾ ਬਹਿਸ਼ੀਪੁਣੇ ਵਾਲਾ ਸਲੂਕ ਕਿਓ ਕੀਤਾ ,ਕਿਸ ਗੱਲ ਤੋਂ ਉਹ ਬੰਦੀ ਬਣਾਏ ਭਾਰਤੀ ਤੋਂ ਫਿਰੌਤੀ ਮੰਗਦੇ ਸਨ ਜਾਂ ਕਿਉਂ ਉਹਨਾਂ ਨੇ ਉਸ ਨੂੰ ਬੰਦੀ ਬਣਾ ਦੁਰਵਿਵਹਾਰ ਕੀਤਾ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਬੇਸ਼ੱਕ ਹਾਲੇ ਤੱਕ ਸਪੱਸਟ ਨਹੀ ਹੋਏ ਪਰ ਇਸ ਘਟਨਾ ਨੇ ਇਹ ਪ੍ਰਤੱਖ ਕਰ ਦਿੱਤਾ ਹੈ ਕਿ ਇਟਲੀ ਵਿੱਚ ਪ੍ਰਵਾਸੀ ਗੈਂਗਵਰਾਂ ,ਨਸ਼ਾ ਤਸਕਰਾਂ ਅਤੇ ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦੀ ਹੁਣ ਖੈਰ ਨਹੀਂ ਜਿਹੜੇ ਕਿ ਪ੍ਰਵਾਸੀਆਂ ਦੇ ਨਾਲ-ਨਾਲ ਇਟਾਲੀਅਨ ਲੋਕਾਂ ਲਈ ਵੱਡੀ ਮੁਸਬੀਤ ਬਣਨ ਦੀ ਕੋਸਿ਼ਸ ਕਰ ਰਹੇ ਹਨ।
ਇਟਲੀ ‘ਚ ਅਗਵਾ ਕਰ ਫਿਰੌਤੀ ਮੰਗਣ ਦੇ ਮਾਮਲੇ ਵਿੱਚ 9 ਭਾਰਤੀ ਗ੍ਰਿਫ਼ਤਾਰ…
21 minutes ago
3 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment151
- Entertainment169
- Fashion22
- Food & Drinks77
- Health348
- Home Page News9,386
- India5,383
- India Entertainment130
- India News3,393
- India Sports230
- KHABAR TE NAZAR3
- LIFE66
- Movies48
- Music84
- New Zealand Local News3,323
- NewZealand3,652
- Punjabi Articules7
- Religion1,164
- Sports229
- Sports223
- Technology32
- Travel55
- Uncategorized67
- World2,500
- World News2,062
- World Sports215













Add Comment