ਆਕਲੈਂਡ(ਬਲਜਿੰਦਰ ਰੰਧਾਵਾ) ਸਵੇਰੇ-ਸਵੇਰੇ ਵਾਪਰੇ ਦੋ ਹਾਦਸਿਆਂ ਕਾਰਨ ਹਾਈਵੇਅ ਦੇ ਕੁਝ ਹਿੱਸੇ ਬੰਦ ਕਰ ਦਿੱਤੇ ਗਏ ਹਨ; ਇਨ੍ਹਾਂ ਹਾਦਸਿਆਂ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਇੱਕ ਜ਼ਖ਼ਮੀ ਹੋ ਗਿਆ।ਸਵੇਰੇ 5 ਵਜੇ ਤੋਂ ਠੀਕ ਪਹਿਲਾਂ, ਮੋਰਿਨਸਵਿਲ (Morrinsville) ਦੇ ਪੂਰਬ ਵੱਲ ਟਾਟੂਆਨੁਈ (Tatuanui) ਵਿਖੇ ਸਟੇਟ ਹਾਈਵੇਅ 26 ‘ਤੇ ਇੱਕ ਵਾਹਨ ਦਰੱਖਤ ਨਾਲ ਟਕਰਾ ਗਿਆ।SH27 ਚੌਰਾਹੇ ਨੇੜੇ ਹਾਈਵੇਅ ਦਾ ਇੱਕ ਹਿੱਸਾ ਬੰਦ ਕਰ ਦਿੱਤਾ ਗਿਆ ਸੀ।ਪੁਲਿਸ ਦੇ ਇੱਕ ਬਿਆਨ ਅਨੁਸਾਰ, ਇੱਕ ਵਿਅਕਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ।ਵਾਹਨ ਚਾਲਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਇਸ ਇਲਾਕੇ ਤੋਂ ਬਚਣ ਅਤੇ ਦੇਰੀ ਦੀ ਉਮੀਦ ਰੱਖਣ।” NZ ਟਰਾਂਸਪੋਰਟ ਏਜੰਸੀ ‘ਵਾਕਾ ਕੋਟਾਹੀ’ (Waka Kotahi) ਦੀ ਵੈੱਬਸਾਈਟ ਮੁਤਾਬਕ, SH27 ਰਾਹੀਂ ਬਦਲਵਾਂ ਰਸਤਾ (detour) ਤਿਆਰ ਕੀਤਾ ਗਿਆ ਸੀ।
ਵਾਈਕਾਟੋ ‘ਚ ਵਾਪਰੇ ਵੱਖ-ਵੱਖ ਸੜਕ ਹਾਦਸਿਆਂ ਵਿੱਚ ਇੱਕ ਦੀ ਮੌਤ…













Add Comment