Home » ਅਸਮਾਨ ਨੂੰ ਛੂਹ ਰਹੀਆਂ ਤੇਲ ਦੀਆਂ ਕੀਮਤਾਂ ਨੇ ਸੂਤੇ ਨਿਊਜ਼ੀਲੈਂਡ ਵਾਲਿਆ ਦੇ ਸਾਹ…
Home Page News • New Zealand Local News • NewZealand

ਅਸਮਾਨ ਨੂੰ ਛੂਹ ਰਹੀਆਂ ਤੇਲ ਦੀਆਂ ਕੀਮਤਾਂ ਨੇ ਸੂਤੇ ਨਿਊਜ਼ੀਲੈਂਡ ਵਾਲਿਆ ਦੇ ਸਾਹ…

Spread the news


ਆਕਲੈਂਡ(ਬਲਜਿੰਦਰ ਰੰਧਾਵਾ) ਨਿਊਜ਼ੀਲੈਂਡ ਵਿੱਚ ਵਧਦੀਆਂ ਤੇਲ ਦੀਆਂ ਕੀਮਤਾਂ ਕਾਰਨ ਲੋਕਾਂ ਦੀ ਜੇਬ ਤੇ ਵੱਡਾ ਬੋਝ ਪਿਆ ਹੈ। 91 ਪੈਟਰੋਲ ਦੀ ਔਸਤ ਕੀਮਤ ਲਗਭਗ $3.60 ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ ਕਰੀਬ $3.23 ਪ੍ਰਤੀ ਲੀਟਰ ਦੱਸੀ ਜਾ ਰਹੀ ਹੈ।ਮਾਹਿਰਾਂ ਮੁਤਾਬਕ ਕੱਚਾ ਤੇਲ ਪੈਦਾ ਕਰਨ ਵਾਲੀਆਂ ਕੰਪਨੀਆਂ ਅਤੇ ਦੇਸ਼ਾਂ ਨੂੰ ਉੱਚੀਆਂ ਕੀਮਤਾਂ ਦਾ ਫ਼ਾਇਦਾ ਮਿਲ ਸਕਦਾ ਹੈ। ਤੇਲ ਰਿਫਾਇਨਰੀਆਂ ਦੇ ਮਾਰਜਿਨ ਅਤੇ GST ਰਾਹੀਂ ਸਰਕਾਰ ਦੀ ਆਮਦਨ ਵੀ ਵਧ ਸਕਦੀ ਹੈ, ਹਾਲਾਂਕਿ ਇਸ ਦਾ ਅਸਲ ਅਸਰ ਵਿਕਰੀ ਅਤੇ ਖਪਤ ’ਤੇ ਨਿਰਭਰ ਕਰਦਾ ਹੈ।ਨਿਊਜ਼ੀਲੈਂਡ ਵਿੱਚ ਆਪਣੀ ਤੇਲ ਰਿਫਾਇਨਰੀ ਨਾ ਹੋਣ ਕਰਕੇ ਦੇਸ਼ ਆਯਾਤ ਕੀਤੇ ਈਂਧਨ ਅਤੇ ਅੰਤਰਰਾਸ਼ਟਰੀ ਬਾਜ਼ਾਰ ਦੇ ਉਤਾਰ-ਚੜ੍ਹਾਅ ਤੋਂ ਪ੍ਰਭਾਵਿਤ ਹੁੰਦਾ ਹੈ।ਨਿਊਜ਼ੀਲੈਂਡ ‘ਚ ਆ ਰਹੀਆਂ ਚੋਣਾਂ ਤੋਂ ਪਹਿਲਾਂ ਤੇਲ ਦੀਆਂ ਕੀਮਤਾਂ ਦਾ ਵਿਸ਼ਾ ਵੀ ਪੂਰੀ ਚਰਚਾਂ ਵਿੱਚ ਹੈ।