Home » ਪਰਵਿੰਦਰ ਝੋਟਾ ਕ.ਤਲ ਮਾਮਲੇ ‘ਚ CBI ਦੀਆਂ ਟੀਮਾਂ ਬਜ਼ਾਰਾਂ ਅਤੇ ਦੁਕਾਨਾਂ ਤੇ ਪੁੱਜੀਆਂ,ਕੀਤੀ ਜਾ ਰਹੀ ਹੈ ਪੁੱਛਗਿੱਛ
Home Page News • India • India News

ਪਰਵਿੰਦਰ ਝੋਟਾ ਕ.ਤਲ ਮਾਮਲੇ ‘ਚ CBI ਦੀਆਂ ਟੀਮਾਂ ਬਜ਼ਾਰਾਂ ਅਤੇ ਦੁਕਾਨਾਂ ਤੇ ਪੁੱਜੀਆਂ,ਕੀਤੀ ਜਾ ਰਹੀ ਹੈ ਪੁੱਛਗਿੱਛ

Spread the news

ਪਰਵਿੰਦਰ ਸਿੰਘ ਝੋਟਾ ਕ.ਤਲ ਮਾਮਲੇ ਦੀ ਜਾਂਚ ਲਈ ਸੀ. ਬੀ. ਆਈ. ਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ ਹੈ। ਜਿੱਥੇ ਪਰਵਿੰਦਰ ਝੋਟੇ ਦਾ ਕਤਲ ਕੀਤਾ ਗਿਆ ਸੀ, ਉਸੇ ਬਜ਼ਾਰ ‘ਚ ਸੀ. ਬੀ. ਆਈ. ਦੀਆਂ ਟੀਮਾਂ ਪਹੁੰਚ ਚੁੱਕੀਆਂ ਹਨ ਅਤੇ ਲੋਕਾਂ ਕੋਲੋਂ ਪੁੱਛਗਿੱਛ ਕਰ ਰਹੀਆਂ ਹਨ। ਜਿਸ ਮੈਡੀਕਲ ਸਟੋਰ ‘ਤੇ ਝੋਟੇ ਦਾ ਕਤਲ ਕੀਤਾ ਗਿਆ ਸੀ, ਉਸ ਦੇ ਨਾਲ ਵਾਲੀਆਂ ਦੁਕਾਨਾਂ ‘ਤੇ ਸੀ. ਬੀ. ਆਈ. ਅਤੇ ਫਾਰੈਂਸਿਕ ਟੀਮਾਂ ਪਹੁੰਚ ਚੁੱਕੀਆਂ ਹਨ।ਟੀਮਾਂ ਵਲੋਂ ਇਸ ਕਤ.ਲਕਾਂਡ ਨੂੰ ਲੈ ਕੇ ਸਬੂਤ ਇਕੱਠੇ ਕੀਤੇ ਜਾ ਰਹੇ ਹਨ, ਜਿਸ ਤੋਂ ਬਾਅਦ ਕਾਰਵਾਈ ਅੱਗੇ ਵਧੇਗੀ। ਮੈਡੀਕਲ ਸਟੋਰ ਦੇ ਬਾਹਰ ਸੈਂਪਲ ਲੈਣ ਦੀ ਕਾਰਵਾਈ ਟੀਮਾਂ ਵਲੋਂ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਦੁਕਾਨਦਾਰਾਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਸੀ. ਬੀ. ਆਈ. ਵਲੋਂ ਪਰਵਿੰਦਰ ਝੋਟਾ ਦੇ ਪਰਿਵਾਰ ਨਾਲ ਵੀ ਗੱਲਬਾਤ ਕੀਤੀ ਗਈ ਹੈ।

About the author

dailykhabar

Add Comment

Click here to post a comment