ਆਕਲੈਂਡ(ਰੰਧਾਵਾ) ਆਕਲੈਂਡ ਦੇ ਦੱਖਣੀ ਮੋਟਰਵੇਅ ‘ਤੇ ਬੀਤੀ ਰਾਤ ਇੱਕ ਕਾਰ ਅਤੇ ਵੈਨ ਵਿਚਕਾਰ ਹੋਏ ਗੰਭੀਰ ਆਹਮੋ-ਸਾਹਮਣੇ ਹਾਦਸੇ ਤੋਂ ਕਾਰਨ ਮੋਟਰਵੇਅ ਨੂੰ ਕਈ ਘੰਟਿਆਂ ਲਈ ਬੰਦ ਕਰਨਾ ਪਿਆ।ਹਾਦਸਾ ਰਾਤ 1 ਵਜੇ ਦੇ ਕਰੀਬ ਹੋਇਆ, ਐਲਰਸਲੀ-ਪੈਨਮੂਰ ਹਾਈਵੇਅ ਅਤੇ ਮਾਊਂਟ ਵੈਲਿੰਗਟਨ ਵਿਚਕਾਰ ਦੱਖਣ ਵੱਲ ਜਾਣ ਵਾਲੀਆਂ ਲੇਨਾਂ ਕਈ ਘੰਟਿਆਂ ਲਈ ਬੰਦ ਰਹੀਆਂ।ਹਾਟੋ ਹੋਨ ਸੇਂਟ ਜੌਨ ਦੇ ਬੁਲਾਰੇ ਨੇ ਕਿਹਾ ਕਿ ਐਂਬੂਲੈਂਸ ਸੇਵਾ ਨੂੰ ਸਵੇਰੇ 1.07 ਵਜੇ ਬੁਲਾਇਆ ਗਿਆ ਅਤੇ ਦੋ ਮਰੀਜ਼ਾਂ ਨੂੰ ਆਕਲੈਂਡ ਹਸਪਤਾਲ ਲਿਜਾਇਆ ਗਿਆ ਜਿਨਾਂ ਦੇ ਗੰਭੀਰ ਸੱਟਾਂ ਲੱਗੀਆਂ ਹਨ।ਪੁਲਿਸ ਨੇ ਪੁਸ਼ਟੀ ਕੀਤੀ ਕਿ ਜ਼ਖਮੀ ਦੋਵੇਂ ਵਾਹਨਾਂ ਦੇ ਡਰਾਈਵਰ ਸਨ। ਸੀਰੀਅਸ ਕਰੈਸ਼ ਯੂਨਿਟ ਨੇ ਰਾਤ ਭਰ ਘਟਨਾ ਸਥਾਨ ਦੀ ਜਾਂਚ ਕੀਤੀ।
ਆਕਲੈਂਡ ਦੇ ਮੋਟਰਵੇਅ-1 ‘ਤੇ ਕਾਰ ਅਤੇ ਵੈਨ ਵਿਚਕਾਰ ਹੋਈ ਟੱਕਰ,ਦੋ ਜਣੇ ਗੰਭੀਰ ਜ਼ਖ਼ਮੀ













Add Comment