Home » ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵ੍ਹਾਈਟ ਹਾਊਸ ਚ’ ਭਾਰਤੀ ਭਾਈਚਾਰੇ ਨਾਲ ਮਨਾਈ ਦੀਵਾਲੀ…
Home Page News • India • World News • World Sports

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵ੍ਹਾਈਟ ਹਾਊਸ ਚ’ ਭਾਰਤੀ ਭਾਈਚਾਰੇ ਨਾਲ ਮਨਾਈ ਦੀਵਾਲੀ…

Spread the news

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਾਈਟ ਹਾਊਸ ਚ’ ਭਾਰਤੀ ਭਾਈਚਾਰੇ ਦੇ ਨਾਲ ਦੀਵਾਲੀ ਮਨਾਈ , ਓਵਲ ਦਫਤਰ ਵਿੱਚ ਦੀਵਾਲੀ ਦੇ ਜਸ਼ਨ ਦੌਰਾਨ ਹਨੂੰਮਾਨ ਚਾਲੀਸਾ ਦੀ ਇੱਕ ਕਾਪੀ ਵੀ ਭੇਂਟ ਕੀਤੀ ਗਈ।ਅਮਰੀਕੀ ਭਾਰਤੀ ਉੱਦਮੀ ਉਦਯੋਗਪਤੀ ਵਿਸ਼ਾਲ ਗੋਂਡਲ ਦੇ ਅਨੁਸਾਰ, ਇਸ ਮੋਕੇ ਭਗਤੀ ਪਾਠ ਕੀਤਾ ਗਿਆ, ਅਤੇ ਭਾਰਤ ਅਤੇ ਅਮਰੀਕਾ ਵਿਚਕਾਰ ਦੋਸਤੀ ਲਈ ਵੀ ਅਰਦਾਸ ਕੀਤੀ ਗਈ। ਇਸ ਯੋਜਨਾਬੱਧ ਹਿੱਸਾ ਲੈਣ ਵਾਲਿਆਂ ਵਿੱਚ ਵਿਦੇਸ਼ ਸਕੱਤਰ ਮਾਰਕੋ ਰੂਬੀਓ, ਐਫਬੀਆਈ ਡਾਇਰੈਕਟਰ ਕਸ਼ ਪਟੇਲ ਅਤੇ ਰਾਸ਼ਟਰੀ ਸਿਹਤ ਸੰਸਥਾਨ ਦੇ ਡਾਇਰੈਕਟਰ ਜੈ ਭੱਟਾਚਾਰੀਆ ਭਾਰਤੀ ਰਾਜਦੂਤ ਵਿਨੈ ਮੋਹਨ ਕਵਾਤਰਾ, ਆਈਬੀਐਮ ਦੇ ਮੁੱਖ ਕਾਰਜਕਾਰੀ ਅਰਵਿੰਦ ਕ੍ਰਿਸ਼ਨਾ, ਮਾਈਕ੍ਰੋਨ ਤਕਨਾਲੋਜੀ ਦੇ ਮੁੱਖ ਕਾਰਜਕਾਰੀ ਸੰਜੇ ਮਹਿਰੋਤਰਾ, ਸ਼ੈੱਫ ਵਿਕਾਸ ਖੰਨਾ ਅਤੇ ਕਾਰੋਬਾਰੀ ਲੇਡੀ ਰੂਬੀ ਢੱਲਾ ਵੀ ਸ਼ਾਮਿਲ ਸੀ। “ਇਸ ਦੀਵਾਲੀ ‘ਤੇ ਉਦਯੋਗਪਤੀ ਕੋਂਡਲ ਨੂੰ ਟਰੰਪ ਦੀ ਫੋਟੋ ਵਾਲਾ ਸਿੱਕਾ ਵੀ ਭੇਂਟ ਕੀਤਾ ਗਿਆ। ਦੱਸਣਯੋਗ ਹੈ ਕਿ ਵ੍ਹਾਈਟ ਹਾਊਸ ਚ’ ਦੀਵਾਲੀ ਮਨਾਉਣ ਦੀ ਸ਼ੁਰੂਆਤ 2003 ਵਿੱਚ ਜਾਰਜ ਡਬਲਯੂ ਬੁਸ਼ ਦੇ ਪ੍ਰਸ਼ਾਸਨ ਦੌਰਾਨ ਹੋਈ ਸੀ।ਅਤੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ 2009 ਵਿੱਚ ਵ੍ਹਾਈਟ ਹਾਊਸ ਵਿੱਚ ਦੀਵਾ ਜਗਾਉਣ ਵਾਲੇ ਪਹਿਲੇ ਅਮਰੀਕੀ ਰਾਸ਼ਟਰਪਤੀ ਬਣੇ ਸੀ ਜੋ ਇਹ ਸਮਾਰੋਹ ਈਸਟ ਰੂਮ ਵਿੱਚ ਕਰਦੇ ਸੀ।