Home » ਸੁਰਿੰਦਰ ਸਿੰਘ ਠੀਕਰੀਵਾਲ ਨੂੰ ਅਮਰੀਕਾ ਤੋਂ ਕੀਤਾ ਗਿਆ ਡਿਪੋਰਟ, ਦਿੱਲੀ ਹਵਾਈ ਅੱਡੇ ਤੋਂ ਭਾਰਤੀ ਪੁਲਿਸ ਨੇ ਕੀਤਾ ਗ੍ਰਿਫ਼ਤਾਰ
Home Page News • India • India News • World

ਸੁਰਿੰਦਰ ਸਿੰਘ ਠੀਕਰੀਵਾਲ ਨੂੰ ਅਮਰੀਕਾ ਤੋਂ ਕੀਤਾ ਗਿਆ ਡਿਪੋਰਟ, ਦਿੱਲੀ ਹਵਾਈ ਅੱਡੇ ਤੋਂ ਭਾਰਤੀ ਪੁਲਿਸ ਨੇ ਕੀਤਾ ਗ੍ਰਿਫ਼ਤਾਰ

Spread the news

ਅਮਰੀਕਾ ਤੋਂ ਸੁਰਿੰਦਰ ਸਿੰਘ ਠੀਕਰੀਵਾਲ ਨੂੰ ਡਿਪੋਰਟ ਕਰਕੇ ਭਾਰਤ ਭੇਜ ਦਿੱਤਾ ਗਿਆ ਹੈ। ਭਾਰਤ ਪਹੁੰਚਣ ’ਤੇ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਭਾਰਤੀ ਪੁਲਿਸ ਵੱਲੋਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਨੇ ਬੁੱਧਵਾਰ ਨੂੰ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਉੱਤੇ ਸੁਰਿੰਦਰ ਸਿੰਘ ਠੀਕਰੀਵਾਲ ਨੂੰ ਅਮਰੀਕਾ ਤੋਂ ਡਿਪੋਰਟ ਕੀਤੇ ਜਾਣ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਹੈ। ਸੁਰਿੰਦਰ ਸਿੰਘ ਠੀਕਰੀਵਾਲ‌ ਨੂੰ ਐਨ.ਆਈ.ਏ. ਨੇ ਪੰਜਾਬ ਵਿੱਚ ਰਾਜਪੁਰਾ ਅਤੇ ਸ਼ੰਭੂ ਸਟੇਸ਼ਨਾਂ ਵਿਚਕਾਰ ਅਪ੍ਰੈਲ 2026 ਦੀ ਰੇਲਵੇ ਟਰੈਕ ਬਲਾਸਟ ਕੇਸ ਵਿੱਚ ਬੁੱਕ ਕੀਤਾ ਹੈ। ਐਨ.ਆਈ.ਏ. ਨੇ ਉਸਨੂੰ ਪਾਬੰਦੀ ਸ਼ੁਦਾ ਖਾਲਿਸਤਾਨ ਜ਼ਿੰਦਾਬਾਦ ਫੋਰਸ (KZF) ਦਾ ਕਥਿਤ ਸਮਰਥਕ ਦੱਸਿਆ ਹੈ।