Home » ਕੈਨੇਡਾ ‘ਚ ਚੋਰੀ ਦੇ ਟਰੱਕਾਂ-ਟਰੇਲਰਾਂ ਦੀ ਤਸਕਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼,4 ਭਾਰਤੀ ਗ੍ਰਿਫ਼ਤਾਰ, 2 ਦੀ ਭਾਲ ਜਾਰੀ…
Home Page News • India • World

ਕੈਨੇਡਾ ‘ਚ ਚੋਰੀ ਦੇ ਟਰੱਕਾਂ-ਟਰੇਲਰਾਂ ਦੀ ਤਸਕਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼,4 ਭਾਰਤੀ ਗ੍ਰਿਫ਼ਤਾਰ, 2 ਦੀ ਭਾਲ ਜਾਰੀ…

Spread the news

ਯੌਰਕ ਰੀਜਨਲ ਪੁਲਿਸ ਨੇ ਚੋਰੀ ਦੇ ਟਰੱਕਾਂ ਅਤੇ ਟਰੇਲਰਾਂ ਦੀ ਤਸਕਰੀ ਕਰਨ ਵਾਲੇ ਗਿਰੋਹ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ ਚਾਰ ਜਣਿਆਂ ਨੂੰ ਗ੍ਰਿਫ਼ਤਾਰ ਕਰਕੇ ਚਾਰਜ ਲਗਾਏ ਹਨ, ਜਦਕਿ ਦੋ ਹੋਰਾਂ ਦੀ ਗ੍ਰਿਫ਼ਤਾਰੀ ਲਈ ਵਾਰੰਟ ਜਾਰੀ ਕੀਤੇ ਗਏ ਹਨ। ‘ਪ੍ਰੋਜੈਕਟ ਨੈਸ਼ਵਿਲ’ ਨਾਮ ਹੇਠ ਅਗਸਤ 2026 ਵਿੱਚ ਸ਼ੁਰੂ ਹੋਈ ਜਾਂਚ ਦੌਰਾਨ ਪੁਲਿਸ ਨੇ 7 ਅਕਤੂਬਰ ਨੂੰ ਬਰੈਂਪਟਨ ਦੇ ਇੱਕ ਕਮਰਸ਼ੀਅਲ ਟਰੱਕਿੰਗ ਯਾਰਡ ਵਿੱਚ ਛਾਪਾ ਮਾਰਿਆ ਸੀ। ਇਸ ਦੌਰਾਨ ਪੁਲਿਸ ਨੇ 17 ਚੋਰੀਸ਼ੁਦਾ ਜਾਂ ਬਦਲੇ ਹੋਏ ਪਛਾਣ ਨੰਬਰਾਂ ਵਾਲੇ ਟਰੱਕ ਅਤੇ 20 ਚੋਰੀਸ਼ੁਦਾ ਜਾਂ ਅਜਿਹੇ ਹੀ 53 ਫੁੱਟ ਲੰਬੇ ਟਰੇਲਰ ਬਰਾਮਦ ਕੀਤੇ ਹਨ।

ਗ੍ਰਿਫ਼ਤਾਰ ਕੀਤੇ ਗਏ ਚਾਰ ਜਣਿਆਂ ਦੀ ਪਛਾਣ ਬਰੈਂਪਟਨ ਵਾਸੀ ਮਧੂਸੂਦਨ ਅਠਵਾਲ (35), ਸ਼ਰਨਦੀਪ ਅਠਵਾਲ (41), ਗੁਰਲਾਲ ਸਿੰਘ (30) ਅਤੇ ਅੰਮ੍ਰਿਤਸ਼ੇਰ ਸਿੰਘ (28) ਵਜੋਂ ਹੋਈ ਹੈ। ਇਸ ਤੋਂ ਇਲਾਵਾ ਬਰੈਂਪਟਨ ਵਾਸੀ ਗੁਰਲਾਲ ਸਿੰਘ (35) ਅਤੇ ਪ੍ਰੀਤਮ ਰਤਨ (32) ਦੀ ਗ੍ਰਿਫ਼ਤਾਰੀ ਲਈ ਵੀ ਪੁਲਿਸ ਵੱਲੋਂ ਵਾਰੰਟ ਜਾਰੀ ਕੀਤੇ ਗਏ ਹਨ।