Home » ਦੱਖਣੀ ਆਕਲੈਂਡ ਦੀ ਮਸ਼ਹੂਰ Karioitahi Beach ‘ਤੇ ਪਾਣੀ ਵਿੱਚ ਲਾਪਤਾ ਹੋਏ ਵਿਅਕਤੀ ਦੀ ਮਿਲੀ ਲਾਸ਼….
Home Page News • New Zealand Local News • NewZealand

ਦੱਖਣੀ ਆਕਲੈਂਡ ਦੀ ਮਸ਼ਹੂਰ Karioitahi Beach ‘ਤੇ ਪਾਣੀ ਵਿੱਚ ਲਾਪਤਾ ਹੋਏ ਵਿਅਕਤੀ ਦੀ ਮਿਲੀ ਲਾਸ਼….

Spread the news

ਆਕਲੈਂਡ(ਰੰਧਾਵਾ) ਪੁਲਿਸ ਨੇ ਉਸ ਤੈਰਾਕ ਦੀ ਭਾਲ ਦੌਰਾਨ ਇੱਕ ਲਾਸ਼ ਬਰਾਮਦ ਕੀਤੀ ਹੈ, ਜੋ ਹਫਤੇ ਦੇ ਅੰਤ ਵਿੱਚ ‘ਕੈਰੀਓਇਟਾਹੀ ਬੀਚ’ (Karioitahi Beach) ਤੋਂ ਲਾਪਤਾ ਹੋ ਗਿਆ ਸੀ।ਬੀਤੀ ਰਾਤ Awhitu Peninsula ਦੇ ਤੱਟ ‘ਤੇ ਇੱਕ ਆਮ ਨਾਗਰਿਕ ਨੂੰ ਇੱਕ ਲਾਸ਼ ਮਿਲੀ।ਕਾਉਂਟੀਜ਼ ਮਾਨੁਕਾਉ ਸਾਊਥ ਏਰੀਆ ਕਮਾਂਡਰ, ਇੰਸਪੈਕਟਰ ਜੈਰੇਡ ਪਿਰੇਟ (Jared Pirret) ਦਾ ਕਹਿਣਾ ਹੈ ਕਿ ਹਾਲਾਂਕਿ ਅਧਿਕਾਰਤ ਪਛਾਣ ਪ੍ਰਕਿਰਿਆ ਅਜੇ ਪੂਰੀ ਹੋਣੀ ਬਾਕੀ ਹੈ, ਪਰ ਮੰਨਿਆ ਜਾ ਰਿਹਾ ਹੈ ਕਿ ਇਹ ਲਾਸ਼ ਲਾਪਤਾ ਤੈਰਾਕ ‘ਟਿਆਰੇ ਹੋਨਾਨਾ’ (Tiaare Honana) ਦੀ ਹੈ।ਉਸਦੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਇਸ ਬੇਹੱਦ ਔਖੇ ਸਮੇਂ ਵਿੱਚ ਸਾਡੀਆਂ ਹਮਦਰਦੀਆਂ ਉਨ੍ਹਾਂ ਦੇ ਨਾਲ ਹਨ।”
ਇਹ ਵਿਅਕਤੀ 14 ਨਵੰਬਰ ਨੂੰ, ਬੀਚ ‘ਤੇ ਹੋਰ ਲੋਕਾਂ ਨਾਲ ਪਾਣੀ ਵਿੱਚ ਤੈਰਾਕੀ ਕਰ ਰਿਹਾ ਸੀ, ਜਦੋਂ ਉਹ ਪਾਣੀ ਵਿੱਚ ਮੁਸੀਬਤ ਵਿੱਚ ਫਸ ਗਿਆ ਅਤੇ ਉਸ ਤੋਂ ਬਾਅਦ ਉਹ ਕਿਤੇ ਨਹੀਂ ਮਿਲਿਆ।