ਭਾਰਤ ਦੇ ਗੁਰੂਗ੍ਰਾਮ ਵਿੱਚ ਪੁਲਿਸ ਨੇ ਫਰਜ਼ੀ ਐਪਲ ਕਸਟਮਰ ਸਪੋਰਟ ਕਾਲ ਸੈਂਟਰ ਚਲਾਉਣ ਦੇ ਦੋਸ਼ ਹੇਠ 17 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਵਿੱਚ ਪੰਜ ਔਰਤਾਂ ਵੀ ਸ਼ਾਮਲ ਹਨ। ਪੁਲਿਸ ਨੇ 19 ਨਵੰਬਰ ਨੂੰ ਸੈਕਟਰ 61 ਵਿੱਚ ਇੱਕ ਇਮਾਰਤ ’ਤੇ ਛਾਪਾ ਮਾਰ ਕੇ ਇਸ ਕਥਿਤ ਸਾਈਬਰ ਠੱਗੀ ਦੇ ਨੈੱਟਵਰਕ ਦਾ ਪਰਦਾਫਾਸ਼ ਕੀਤਾ। ਪੁਲਿਸ ਜਾਂਚ ਮੁਤਾਬਕ ਇਹ ਸਾਈਬਰ ਠੱਗ ਕੈਨੇਡਾ ਅਤੇ ਅਮਰੀਕਾ ਵਿੱਚ ਰਹਿੰਦੇ iPhone ਯੂਜ਼ਰਾਂ ਨੂੰ ਫਰਜ਼ੀ ਅਲਰਟ ਭੇਜਦੇ ਸਨ ਕਿ ਉਨ੍ਹਾਂ ਦੇ ਐਪਲ ਅਕਾਊਂਟ ਰਾਹੀਂ 5,000 ਅਮਰੀਕੀ ਡਾਲਰ ਦੀ ਟ੍ਰਾਂਜ਼ੈਕਸ਼ਨ ਹੋ ਰਹੀ ਹੈ।
ਇਸ ਤੋਂ ਬਾਅਦ ਉਹ ਖੁਦ ਨੂੰ ਐਪਲ ਦੇ ਕਰਮਚਾਰੀ ਦੱਸ ਕੇ ਲੋਕਾਂ ਤੋਂ ਰਿਮੋਟ ਐਕਸੈੱਸ ਐਪ ਡਾਊਨਲੋਡ ਕਰਵਾਉਂਦੇ ਅਤੇ ਅਕਾਊਂਟ ਸੁਰੱਖਿਅਤ ਕਰਨ ਦੇ ਨਾਂ ’ਤੇ 500 ਤੋਂ 1,000 ਡਾਲਰ ਤੱਕ ਦੀ ਮੰਗ ਕਰਦੇ ਸਨ। ਪੁਲਿਸ ਮੁਤਾਬਕ ਠੱਗੀ ਦੀ ਰਕਮ ਐਪਲ ਗਿਫਟ ਕਾਰਡਾਂ ਅਤੇ ਕ੍ਰਿਪਟੋਕਰੰਸੀ ਰਾਹੀਂ ਵਸੂਲੀ ਜਾਂਦੀ ਸੀ। ਪੁਲਿਸ ਨੇ ਦੱਸਿਆ ਕਿ ਇੰਨਾ ਬਨਾਰਸੀ ਠੱਗਾਂ ਵੱਲੋਂ ਵੱਡੇ ਪੱਧਰ ਤੇ ਕੈਨੇਡਾ ਅਮਰੀਕਾ ਦੇ ਬਜ਼ੁਰਗਾਂ ਨੂੰ ਨਿਸ਼ਾਨਾ ਬਣਾਇਆ ਜਾ ਚੁੱਕਿਆ ਹੈ।
ਕੈਨੇਡਾ ਅਤੇ ਅਮਰੀਕਾ ਦੇ iPhone ਯੂਜ਼ਰਾਂ ਨਾਲ ਠੱਗੀ ਮਾਰਨ ਵਾਲੇ ਭਾਰਤ ਵਿੱਚ ਬੈਠੇ 17 ਠੱਗ ਗ੍ਰਿਫ਼ਤਾਰ













Add Comment