ਨਿਊਜ਼ੀਲੈਂਡ ਸਰਕਾਰ 2027 ਦੇ ਅਖੀਰ ਤੋਂ ਨਾਗਰਿਕਤਾ ਹਾਸਲ ਕਰਨ ਵਾਲੇ ਜ਼ਿਆਦਾਤਰ ਬਿਨੈਕਾਰਾਂ ਲਈ ਨਵਾਂ Citizenship Test ਲਾਜ਼ਮੀ ਕਰਨ ਜਾ ਰਹੀ ਹੈ।
ਨਵੇਂ ਨਿਯਮਾਂ ਮੁਤਾਬਕ 16 ਤੋਂ 64 ਸਾਲ ਦੀ ਉਮਰ ਵਾਲੇ ਜ਼ਿਆਦਾਤਰ ਬਿਨੈਕਾਰਾਂ ਨੂੰ ਅੰਗਰੇਜ਼ੀ ਭਾਸ਼ਾ ਵਿੱਚ 20 Multiple Choice ਸਵਾਲਾਂ ਦੇ ਜਵਾਬ ਦੇਣੇ ਪੈਣਗੇ। ਟੈਸਟ ਪਾਸ ਕਰਨ ਲਈ ਘੱਟੋ-ਘੱਟ 75% ਅੰਕ (20 ਵਿੱਚੋਂ 15 ਸਹੀ ਜਵਾਬ) ਲੈਣੇ ਲਾਜ਼ਮੀ ਹੋਣਗੇ।
ਟੈਸਟ ਵਿੱਚ ਇਹ ਵਿਸ਼ੇ ਸ਼ਾਮਲ ਹੋਣਗੇ:
ਲੋਕਤੰਤਰ ਅਤੇ ਸਰਕਾਰ ਦੀ ਪ੍ਰਣਾਲੀ
ਮਨੁੱਖੀ ਅਧਿਕਾਰ ਅਤੇ ਕਾਨੂੰਨ
Treaty of Waitangi
ਕੁਝ ਖ਼ਾਸ ਸ਼੍ਰੇਣੀਆਂ ਦੇ ਬਿਨੈਕਾਰਾਂ ਨੂੰ ਛੋਟ ਮਿਲ ਸਕਦੀ ਹੈ। ਨਵੀਂ ਸ਼ਰਤ ਲਾਗੂ ਹੋਣ ਤੋਂ ਪਹਿਲਾਂ ਜਮ੍ਹਾਂ ਕਰਵਾਈਆਂ ਅਰਜ਼ੀਆਂ ‘ਤੇ ਇਹ ਟੈਸਟ ਲਾਗੂ ਨਹੀਂ ਹੋਵੇਗਾ।
ਹਾਲਾਂਕਿ, ਟੈਸਟ ਸ਼ੁਰੂ ਹੋਣ ਦੀ ਸਹੀ ਤਾਰੀਖ ਅਜੇ ਤੈਅ ਨਹੀਂ ਕੀਤੀ ਗਈ।














Add Comment