Home » Renault ਦੀ ਕਾਰ ਨੂੰ ਗਲੋਬਲ NCAP ਕ੍ਰੈਸ਼ ਟੇਸਟ ‘ਚ ਮਿਲੀ 4 ਸਟਾਰ ਰੇਟਿੰਗ
Autos Deals India India News World

Renault ਦੀ ਕਾਰ ਨੂੰ ਗਲੋਬਲ NCAP ਕ੍ਰੈਸ਼ ਟੇਸਟ ‘ਚ ਮਿਲੀ 4 ਸਟਾਰ ਰੇਟਿੰਗ

Spread the news

ਗਲੋਬਲ NCAP ਨੇ Renault Triber MPV ’ਤੇ ਕ੍ਰੈਸ਼ ਟੈਸਟ ਕੀਤਾ ਹੈ ਜਿਸ ਵਿਚ ਇਸ ਨੂੰ 4 ਸਟਾਰ ਰੇਟਿੰਗ ਦਿੱਤੀ ਗਈ ਹੈ। ਗਲੋਬਲ ਐੱਨ.ਸੀ.ਏ.ਪੀ. ਦੇ #SaferCarsForIndia ਕੈਂਪੇਨ ਤਹਿਤ ਟੈਸਟ ਦੇ ਲੇਟੈਸਟ ਦੌਰ ’ਚ ਐਡਲਟ ਸੇਫਟੀ ’ਚ ਇਸ ਨੂੰ 4 ਸਟਾਰ ਰੇਟਿੰਗ ਅਤੇ ਚਾਈਲਟ ਸੇਫਟੀ ’ਚ 3 ਸਟਾਰ ਰੇਟਿੰਗ ਦਿੱਤੀ ਗਈ ਹੈ। ਦੱਸ ਦੇਈਏ ਕਿ ਇਸ ਦੌਰਾਨ ਇਸ ਐੱਮ.ਪੀ.ਵੀ. ਦੇ ਐਂਟਰੀ ਲੈਵਲ ਮਾਡਲ ਦਾ ਟੈਸਟ ਕੀਤਾ ਗਿਆ ਸੀ।ਇਸ ਮਾਡਲ ’ਚ ਡਿਊਲ ਫਰੰਟ ਏਅਰਬੈਗਸ ਏ.ਬੀ.ਐੱਸ. ਅਤੇ ਸੀਟ ਬੈਲਟ ਰਿਮਾਇੰਡਰ ਵਰਗੇ ਫੀਚਰਜ਼ ਸਟੈਂਡਰਡ ਤੌਰ ’ਤੇ ਦਿੱਤੇ ਜਾਂਦੇ ਹਨ।

ਵੇਖਿਆ ਗਿਆ ਹੈ ਕਿ ਟਰਾਈਬਰ ਦੀ ਸੁਰੱਖਿਆ ਰੇਟਿੰਗ ਪੁਰਾਣੇ ਰੈਨੋ ਉਤਪਾਦਾਂ ਦੇ ਮੁਕਾਬਲੇ ਬਿਹਤਰ ਹੋਈ ਹੈ। ਲੋਬਲ ਐੱਨ.ਸੀ.ਏ.ਪੀ. ਨੇ ਪਹਿਲਾਂ ਕੁਇਡ ਅਤੇ ਡਸਟਰ ਦਾ ਵੀ ਟੈਸਟ ਕੀਤਾ ਸੀ, ਜਿਸ ਨੂੰ 1 ਸਟਾਰ ਅਤੇ 0 ਸਟਾਰ ਸੁਰੱਖਿਆ ਰੇਟਿੰਗ ਮਿਲੀ ਸੀ।


ਦੱਸ ਦੇਈਏ ਕਿ ਰੈਨੋ ਟਰਾਈਬਰ 7-ਸੀਟਰ ਐੱਮ.ਪੀ.ਵੀ. ਨੂੰ ਪਿਛਲੇ ਸਾਲ 5.30 ਲੱਖ ਰੁਪਏ ਦੀ ਐਕਸ-ਸ਼ੋਅਰੂਮ ਕੀਮਤ ਨਾਲ ਭਾਰਤ ’ਚ ਲਾਂਚ ਕੀਤਾ ਗਿਆ ਹੈ।1.0 ਲੀਟਰ ਇੰਜਣ ਨਾਲ ਆਉਂਦੀ ਹੈ ਟਰਾਈਬਰ
ਨਵੀਂ ਰੈਨੋ ਟਰਾਈਬਰ ’ਚ ਇਸ ਦਾ ਮੌਜੂਦਾ ਬੀ.ਐੱਸ. 6 ਨਿਯਮਾਂ ’ਤੇ ਆਧਾਰਿਤ 1.0-ਲੀਟਰ ਦਾ ਤਿੰਨ ਸਿਲੰਡਰ ਪੈਟਰੋਲ ਇੰਜਣ ਦਿੱਤਾ ਜਾਂਦਾ ਹੈ, ਜੋ 71 ਬੀ.ਐੱਚ.ਪੀ. ਦੀ ਪਾਵਰ ਅਤੇ 96 ਨਿਊਟਨ ਮੀਟਰ ਦਾ ਟਾਰਕ ਪ੍ਰਦਾਨ ਕਰਦਾ ਹੈ।

ਦੱਸ ਦੇਈਏ ਕਿ ਗਲੋਬਲ ਐੱਨ.ਸੀ.ਏ.ਪੀ. ਇਨ੍ਹੀਂ ਦਿਨੀਂ ਭਾਰਤ ’ਚ ਵਿਕਰੀ ਲਈ ਉਪਲੱਬਧ ਲੋਕਪ੍ਰਸਿੱਧ ਕਾਰਾਂ ਦਾ ਕ੍ਰੈਸ਼-ਟੈਸਟ ਕਰ ਰਹੀ ਹੈ, ਤਾਂ ਜੋ ਸੁਰੱਖਿਅਤ ਕਾਰਾਂ ਨੂੰ ਵਿਕਸਿਤ ਕਰਨ ਲਈ ਉਤਸ਼ਾਹਿਤ ਕੀਤਾ ਜਾ ਸਕੇ। ਗਲੋਬਲ ਐੱਨ.ਸੀ.ਏ.ਪੀ. ਨੇ ਹੁਣ ਤਕ ਭਾਰਤ ਦੀਆਂ ਕਈ ਕਾਰਾਂ ਦੇ ਕ੍ਰੈਸ਼ ਟੈਸਟ ਕੀਤੇ ਹਨ। ਇਨ੍ਹਾਂ ’ਚ ਟਾਟਾ ਅਲਟਰੋਜ਼, ਟਾਟਾ ਟਿਆਗੋ, ਟਾਟਾ ਨੈਕਸਨ, ਫਾਕਸਵੈਕਨ ਪੋਲੋ, ਮਾਰੂਤੀ ਸੁਜ਼ੂਕੀ ਵਿਟਾਰਾ ਬ੍ਰੇਜ਼ਾ ਅਤੇ ਹੋਰ ਕਈ ਕਾਰਾਂ ਸ਼ਾਮਲ ਹਨ। ਇਨ੍ਹਾਂ ਕਾਰਾਂ ਨੂੰ ਕ੍ਰੈਸ਼ ਟੈਸਟ ’ਚ ਗਲੋਬਲ ਐੱਨ.ਸੀ.ਏ.ਪੀ. ਨੇ 4 ਸਟਾਰ ਸੇਫਟੀ ਰੇਟਿੰਗ ਜਾਂ ਉਸ ਤੋਂ ਜ਼ਿਆਦਾ ਦੀ ਸੁਰੱਖਿਆ ਰੇਟਿੰਗ ਪ੍ਰਦਾਨ ਕੀਤੀ ਹੈ।