ਖਰਬੂਜਾ ਇੱਕ ਅਜਿਹਾ ਫਲ ਹੈ ਜਿਸ ਨੂੰ ਗਰਮੀਆਂ ‘ਚ ਖਾਣਾ ਲੋਕ ਬਹੁਤ ਪਸੰਦ ਕਰਦੇ ਹਨ। ਇਹ ਫਲ ਗਰਮੀਆਂ ਦੇ ਮੌਸਮ ਦੌਰਾਨ ਡੀ-ਹਾਈਡਰੇਸ਼ਨ ਨੂੰ ਰੋਕਦਾ ਹੈ ਕਿਉਂਕਿ ਇਸ ‘ਚ 95 ਪ੍ਰਤੀਸ਼ਤ ਪਾਣੀ ਹੈ। ਇਸ ਦੀ ਚੰਗੀ ਮੰਗ ਹੈ। ਹਾਲ ਹੀ ਵਿੱਚ ਜਾਪਾਨ ਵਿੱਚ ਇੱਕ ਖਾਸ ਸਪੀਸੀਜ਼ ਦੇ ਦੋ ਖਰਬੂਜਿਆਂ ਨੂੰ ਲਗਭਗ 18 ਲੱਖ ਰੁਪਏ ਵਿੱਚ ਖਰੀਦਿਆ ਗਿਆ ਹੈ। ਯੁਬਾਰੀ ਖਰਬੂਜ਼ੇ ਦਾ ਜਾਪਾਨ ਵਿੱਚ ਬਹੁਤ ਕ੍ਰੇਜ਼ ਹੈ। ਜਪਾਨ ਵਿੱਚ ਹਰ ਸਾਲ ਇਹ ਖਰਬੂਜ਼ੇ ਨਿਲਾਮ ਹੁੰਦੇ ਹਨ।
ਇਸ ਸਾਲ ਵੀ ਜਾਪਾਨ ਦੇ ਉੱਤਰੀ ਹੋਕਾਇਡੋ ਵਿੱਚ ਸਿਰਫ ਦੋ ਯੁਬਾਰੀ ਖਰਬੂਜਿਆਂ ਨੂੰ 27 ਲੱਖ ਯੇਨ (18,19,712 ਲੱਖ ਰੁਪਏ) ਵਿੱਚ ਖਰੀਦਿਆ ਗਿਆ। ਤੁਹਾਨੂੰ ਦੱਸ ਦੇਈਏ ਕਿ ਪਿਛਲੇ ਸਾਲ, ਇਨ੍ਹਾਂ ਖਰਬੂਜਿਆਂ ਦੀ ਨਿਲਾਮੀ ਹੋਰ ਵੀ ਉੱਚ ਕੀਮਤ ‘ਤੇ ਕੀਤੀ ਗਈ ਸੀ। ਇਸ ਨਿਲਾਮੀ ਦੇ ਪ੍ਰਬੰਧਕਾਂ ਨੇ ਕਿਹਾ ਕਿ ਇਹੋ ਜਿਹੇ ਆਕਾਰ ਦੇ ਯੁਬਾਰੀ ਖਰਬੂਜ਼ੇ ਉਨ੍ਹਾਂ ਦੇ ਸਵਾਦ ਤੇ ਉੱਚ ਗੁਣਵੱਤਾ ਲਈ ਕਾਫ਼ੀ ਮਸ਼ਹੂਰ ਹਨ।
ਸਥਾਨਕ ਮੀਡੀਆ ਰਿਪੋਰਟਾਂ ਦੇ ਅਨੁਸਾਰ, ਇਸ ਵਾਰ ਇੱਕ ਬੇਬੀ ਫ਼ੂਡ ਪ੍ਰੋਡਿਊਸਰ ਨੇ ਨਿਲਾਮੀ ਦੇ ਦੌਰਾਨ ਇਨ੍ਹਾਂ ਖਰਬੂਜਿਆਂ ਦੀ ਸਭ ਤੋਂ ਵੱਧ ਕੀਮਤ ਚੁਕਾਈ ਹੈ। ਖਰਬੂਜ਼ੇ ਦੀ ਨਿਲਾਮੀ ਛੋਟੇ ਬੱਚਿਆਂ ਵਾਲੇ ਪਰਿਵਾਰਾਂ ਨੂੰ ਦਾਨ ਕੀਤੀ ਜਾਵੇਗੀ, ਜਿਨ੍ਹਾਂ ਨੂੰ ਪਹਿਲਾਂ ਆਨਲਾਈਨ ਡਰਾਅ ‘ਚ ਚੁਣਿਆ ਗਿਆ ਸੀ।
ਯੁਬਾਰੀ ਖਰਬੂਜ਼ੇ ਨੂੰ ਵਿਸ਼ਵ ਦੇ ਸਭ ਤੋਂ ਮਹਿੰਗੇ ਫਲਾਂ ਵਿੱਚੋਂ ਇੱਕ, ਜਾਪਾਨ ਦੇ ਯੁਬਾਰੀ ਖੇਤਰ ਵਿੱਚ ਉਗਾਇਆ ਜਾਂਦਾ ਹੈ। ਇੱਥੇ ਦੇ ਕਿਸਾਨ ਫਲਾਂ ਦੇ ਆਕਾਰ ਨੂੰ ਵੇਖਣ ਵਿੱਚ ਸੁੰਦਰਤਾ ਨੂੰ ਲੈ ਕੇ ਕਾਫੀ ਸੁਚੇਤ ਹਨ। ਚੰਗੀ ਕੀਮਤ ‘ਤੇ ਨਿਲਾਮੀ ਲਈ ਇਹ ਫਲ ਇੱਕ ਦਮ ਗੋਲ ਅਤੇ ਸੁੰਦਰ ਹੋਣਾ ਬਹੁਤ ਮਹੱਤਵਪੂਰਨ ਹੈ। ਦੱਸ ਦੇਈਏ ਕਿ ਇਹ ਫਲ ਨੂੰ ਸਨਮਾਨ ਨਾਲ ਜੋੜ ਵੇਖਿਆ ਜਾਂਦਾ ਹੈ।