Home » ਅਮਰੀਕਾ ‘ਚ ਪਾਰਸਲ ਘੁਟਾਲੇ ਮਾਮਲੇ ਸਬੰਧੀ 24 ਸਾਲਾ ਗੁਜਰਾਤੀ ਮੂਲ ਦੇ ਨੀਲ ਪਟੇਲ ਨੂੰ ਹੋਈ ਸਜ਼ਾ…
Home Page News India World World News

ਅਮਰੀਕਾ ‘ਚ ਪਾਰਸਲ ਘੁਟਾਲੇ ਮਾਮਲੇ ਸਬੰਧੀ 24 ਸਾਲਾ ਗੁਜਰਾਤੀ ਮੂਲ ਦੇ ਨੀਲ ਪਟੇਲ ਨੂੰ ਹੋਈ ਸਜ਼ਾ…

Spread the news

ਅਮਰੀਕਾ ਵਿੱਚ ਚੱਲ ਰਹੇ ਪਾਰਸਲ ਘੁਟਾਲੇ ਵਿੱਚ ਅਦਾਲਤ ਨੇ ਇੱਕ ਹੋਰ ਗੁਜਰਾਤੀ ਨੂੰ ਸਜ਼ਾ ਸੁਣਾਈ ਹੈ। ਅਮਰੀਕਾ ਦੇ ਸੂਬੇ  ਮੈਰੀਲੈਂਡ ਦੇ ਮੋਂਟਗੋਮਰੀ ਕਾਉਂਟੀ ਸਟੇਟ ਅਟਾਰਨੀ ਦਫ਼ਤਰ ਦੇ ਅਨੁਸਾਰ, ਕਾਉਂਟੀ ਦੀ ਸਰਕਟ ਅਦਾਲਤ ਨੇ ਅਮਰੀਕਾ ਦੇ ਰਾਜ ਇਲੀਨੋਇਸ ਦੇ ਇਕ ਗੁਜਰਾਤੀ-ਭਾਰਤੀ ਨੀਲ ਪਟੇਲ ਨੂੰ,  ਡੇਢ ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਇਸ ਤੋਂ ਇਲਾਵਾ, ਜੇਲ੍ਹ ਤੋਂ ਰਿਹਾਈ ਤੋਂ ਬਾਅਦ ਉਸਨੂੰ ਪੰਜ ਸਾਲਾਂ ਲਈ ਨਿਗਰਾਨੀ ਅਧੀਨ ਪ੍ਰੋਬੇਸ਼ਨ ਅਧੀਨ ਰੱਖਿਆ ਜਾਵੇਗਾ।ਮੈਰੀਲੈਡ ਦੇ  ਜੱਜ ਸ਼ੈਰਨ ਬਰੇਲ ਵੱਲੋਂ ਦਿੱਤੇ ਗਏ ਹੁਕਮ ਅਨੁਸਾਰ, ਨੀਲ ਪਟੇਲ ਨੂੰ ਆਪਣੇ ਵੱਲੋਂ ਕੀਤੀ ਗਈ ਧੋਖਾਧੜੀ ਲਈ ਪੀੜਤ ਨੂੰ 331,000 ਲੱਖ ਡਾਲਰ ਵੀ ਦੇਣੇ ਪੈਣਗੇ। ਇੱਥੇ ਦੱਸਣਯੋਗ ਹੈ ਕਿ ਲੰਘੀ 5 ਮਾਰਚ, 2024 ਨੂੰ, ਨੀਲ ਪਟੇਲ ਨੇ ਇੱਕ ਨਕਲੀ ਐਫਬੀਆਈ ਏਜੰਟ ਵਜੋਂ ਆਪਣੇ ਆਪ ਨੂੰ ਪੇਸ਼ ਕੀਤਾ ਅਤੇ ਮੋਂਟਗੋਮਰੀ ਵਿੱਚ ਰਹਿਣ ਵਾਲੀ ਇੱਕ ਬਜ਼ੁਰਗ ਔਰਤ ਤੋਂ ਸੋਨੇ ਦੀਆਂ ਛੜਾਂ ਇਕੱਠੀਆਂ ਕੀਤੀਆਂ। ਸਥਾਨਕ ਪੁਲਿਸ ਦੇ ਅਨੁਸਾਰ, ਪੀੜਤ ਨੇ ਆਪਣੀ ਧੋਖਾਧੜੀ ਦੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਇੱਕ ਵਿਅਕਤੀ ਨੇ ਆਪਣੇ ਆਪ ਨੂੰ ਫੈਡਰਲ ਟਰੇਡ ਕਮਿਸ਼ਨ ਦੇ ਏਜੰਟ ਵਜੋਂ ਪਛਾਣਦੇ ਹੋਏ ਉਸ ਨਾਲ ਫ਼ੋਨ ‘ਤੇ ਗੱਲ ਕੀਤੀ ਅਤੇ ਕਿਹਾ ਕਿ ਉਸਦੀ ਪਛਾਣ ਚੋਰੀ ਹੋ ਗਈ ਹੈ ਅਤੇ ਇਸ ਸਮੇਂ ਉਸਦੇ ਨਾਮ ‘ਤੇ ਡਰੱਗ ਅਤੇ ਮਨੀ ਲਾਂਡਰਿੰਗ ਗਤੀਵਿਧੀਆਂ ਦੀ ਜਾਂਚ ਕੀਤੀ ਜਾ ਰਹੀ ਹੈ।ਪੀੜਤ ਨੂੰ ਇਹ ਵੀ ਦੱਸਿਆ ਗਿਆ ਸੀ ਕਿ ਉਸਦੇ ਬੈਂਕ ਖਾਤੇ  ਵਿੱਚ ਜਮ੍ਹਾ ਪੈਸੇ ਸੁਰੱਖਿਅਤ ਨਹੀਂ ਹਨ, ਇਸ ਲਈ ਉਸਨੂੰ ਤੁਰੰਤ ਸਾਰੇ ਪੈਸੇ ਕਢਵਾਉਣੇ ਸਨ, ਆਪਣਾ ਸੋਨਾ ਖਰੀਦਣਾ ਸੀ, ਇਸਨੂੰ ਇੱਕ ਪਾਰਸਲ ਵਿੱਚ ਪੈਕ ਕਰਨਾ ਸੀ ਅਤੇ ਇਸਨੂੰ ਉਸਦੇ ਘਰ ਆਏ ਐਫਬੀਆਈ ਏਜੰਟ ਨੂੰ ਸੌਂਪਣਾ ਸੀ।