Home » Covid ਨਾਲ ਮਰਨ ਵਾਲੇ ਮੁਲਾਜ਼ਮਾਂ ਦੇ ਪਰਿਵਾਰ ਨੂੰ 5 ਸਾਲ ਤਕ ਸੈਲਰੀ ਦੇਵੇਗਾ ਰਿਲਾਇੰਸ
Health India India News World World News

Covid ਨਾਲ ਮਰਨ ਵਾਲੇ ਮੁਲਾਜ਼ਮਾਂ ਦੇ ਪਰਿਵਾਰ ਨੂੰ 5 ਸਾਲ ਤਕ ਸੈਲਰੀ ਦੇਵੇਗਾ ਰਿਲਾਇੰਸ

Spread the news

ਕੋਵਿਡ-19 ਮਹਾਮਾਰੀ ਵਿਚਕਾਰ ਰਿਲਾਇੰਸ ਇੰਡਸਟ੍ਰੀਜ਼ ਨੇ ਐਲਾਨ ਕੀਤਾ ਹੈ ਕਿ ਉਹ ਕੋਰੋਨਾ ਇਨਫੈਕਸ਼ਨ ਕਾਰਨ ਜਾਨ ਗੰਵਾਉਣ ਵਾਲੇ ਆਪਣੇ ਮੁਲਾਜ਼ਮਾਂ ਦੇ ਪਰਿਵਾਰ ਨੂੰ ਵਿੱਤੀ ਸਹਾਇਤਾ ਉਪਲਬਧ ਕਰਵਾਏਗੀ। ਮ੍ਰਿਤਕ ਮੁਲਾਜ਼ਮ ਦੇ ਪਰਿਵਾਰ ਨੂੰ ਅਗਲੇ 5 ਸਾਲਾ ਤਕ ਸੈਲਰੀ ਮਿਲਦੀ ਰਹੇਗੀ। ਇਹ ਸੈਲਰੀ ਮੁਲਾਜ਼ਮ ਦੇ ਆਖਰੀ ਸੈਲਰੀ ਦੇ ਬਰਾਬਰ ਹੋਵੇਗੀ। ਇਸ ਤੋਂ ਇਲਾਵਾ ਰਿਲਾਇੰਸ ਇੰਡਸਟ੍ਰੀਜ਼ ਨੇ ਇਹ ਵੀ ਐਲਾਨ ਕੀਤਾ ਹੈ ਕਿ ਉਹ ਕੋਰੋਨਾ ਵਾਇਰਸ ਨਾਲ ਮਰਨ ਵਾਲੇ ਮੁਲਾਜ਼ਮਾਂ ਦੇ ਬੱਚਿਆਂ ਨੂੰ ਗ੍ਰੇਜੂਏਸ਼ਨ ਤਕ ਦੀ ਪੜ੍ਹਾਈ ਲਈ ਸਹਾਇਤਾ ਕਰੇਗੀ।ਰਿਲਾਇੰਸ ਨੇ ਇਕ ਬਿਆਨ ‘ਚ ਕਿਹਾ ਕਿ ਰਿਲਾਇੰਸ ਫੈਮਿਲੀ ਸਪੋਰਟ ਐਂਡ ਵੈਲਫੇਅਰ ਸਕੀਮ ਤਹਿਤ, ਭਾਰਤ ਦੇ ਕਿਸੇ ਵੀ ਸੰਸਥਾਨ ‘ਚ ਬੈਚਲਰਸ ਡਿਗਰੀ ਮੁਲਾਜ਼ਮ ਦੇ ਸਾਰੇ ਬੱਚਿਆਂ ਦੀ ਟਿਊਸ਼ਨ ਫੀਸ, ਹਾਸਟਲ ਰਿਹਾਇਸ਼ ਤੇ ਕਿਤਾਬਾਂ ਨੂੰ ਪੂਰੀ ਤਰ੍ਹਾਂ ਨਾਲ ਖਰਚ ਦੇਵੇਗਾ। ਕੰਪਨੀ ਮ੍ਰਿਤਕ ਮੁਲਾਜ਼ਮ ਦੇ ਪਤੀ ਜਾਂ ਪਤਨੀ, ਮਾਂ-ਪਿਓ ਤੇ ਬੱਚਿਆਂ ਦੇ ਹਸਪਤਾਲ ‘ਚ ਦਾਖਲ ਹੋਣ ‘ਤੇ ਇੰਸ਼ੋਰੈਂਸ ਪ੍ਰੀਮਿਅਮ ਦਾ 100 ਫੀਸਦੀ ਭੁਗਵਾਨ ਵੀ ਖਰਚ ਕਰੇਗੀ।