ਮਹਿਜ 3 ਸਾਲ ਦੀ ਬੱਚੀ ਨੇ ਯੋਗ ‘ਚ ਇੰਡੀਆ ਬੁੱਕ ਆਫ਼ ਰਿਕਾਰਡ ‘ਚ ਆਪਣਾ ਨਾਮ ਦਰਜ ਕਰਵਾਇਆ ਹੈ। ਇੰਨੀ ਛੋਟੀ ਜਿਹੀ ਉਮਰ ‘ਚ ਵਾਨਿਆ ਸ਼ਰਮਾ ਯੋਗ ਆਰਟਿਸਟ ਗਰੁੱਪ ਦੀ ਮੈਂਬਰ ਹੈ। ਦਿੱਲੀ ਦੇ ਪੱਛਮੀ ਵਿਹਾਰ ‘ਚ ਰਹਿਣ ਵਾਲੀ ਵਾਨਿਆ ਨੇ ਯੋਗ ‘ਚ ਸਭ ਤੋਂ ਜ਼ਿਆਦਾ ਆਸਨ ਕਰ ਕੇ ਇਹ ਰਿਕਾਰਡ ਕਾਇਮ ਕੀਤਾ ਹੈ।
ਯੋਗ ਗੁਰੂ ਹੇਮੰਤ ਸ਼ਰਮਾ ਅਤੇ ਉਨ੍ਹਾਂ ਦੇ ਪਿਤਾ ਦੱਸਦੇ ਹਨ ਕਿ ਵਾਨਿਆ ਆਸਨਾਂ ਦਾ ਅਭਿਆਸ 2 ਸਾਲ ਦੀ ਉਮਰ ਤੋਂ ਹੀ ਕਰਦੀ ਹੈ। ਭੁੰਜਗ ਆਸਨ, ਪਰਵਤਾਸਨ ਵੀਰਭੱਦਰ ਆਸਨ ਆਦਿ ਸਮੇਤ ਕਈ ਆਸਨ ਉਹ ਆਸਾਨੀ ਨਾਲ ਕਰ ਲੈਂਦੀ ਹੈ।
ਰਿਕਾਰਡ ਬਣਾਉਣ ਦੇ ਨਾਲ-ਨਾਲ ਵਾਨਿਆ ਨੇ ਸਾਰਿਆਂ ਨੂੰ ਯੋਗ ਨਾਲ ਸਿਹਤਮੰਦ ਰਹਿਣ ਦਾ ਸੰਦੇਸ਼ ਦਿੱਤਾ ਹੈ। ਉਹ ਕਹਿੰਦੀ ਹੈ ਕਿ ਯੋਗ ਨੂੰ ਕਰੋ ਹਾਂ, ਕੋਰੋਨਾ ਨੂੰ ਕਰੋ ਨਾ। ਵਾਨਿਆ ਵੱਡੀ ਹੋ ਕੇ ਭਾਰਤ ਦਾ ਯੋਗ ‘ਚ ਪ੍ਰਤੀਨਿਧੀਤੱਵ ਕਰਨਾ ਚਾਹੁੰਦੀ ਹੈ। ਭਾਰਤ ਲਈ ਓਲੰਪਿਕ ‘ਚ ਤਮਗੇ ਜਿੱਤਣ ਲਈ ਉਸ ਨੇ ਹੁਣ ਤੋਂ ਹੀ ਤਿਆਰੀ ਸ਼ੁਰੂ ਕਰ ਦਿੱਤੀ ਹੈ।